ਉਤਪਤ 37

ਉਸ ਨੇ ਉਸ ਨੂੰ ਪਛਾਣ ਲਿਆ ਅਤੇ ਆਖਿਆ, ਇਹ ਮੇਰੇ ਪੁੱਤਰ ਦਾ ਚੋਗਾ ਹੈ! ਕਿਸੇ ਭਿਆਨਕ ਜਾਨਵਰ ਨੇ ਉਸਨੂੰ ਖਾ ਲਿਆ ਹੈ। ਯੋਸੇਫ਼ ਜ਼ਰੂਰ ਹੀ ਘਾਤ ਕੀਤਾ ਗਿਆ ਹੈ।

Genesis 37:33 (UKJV) And he knew it, and said, It is my son's coat; an evil beast has devoured him; Joseph is without doubt rent in pieces.

31ਤਦ ਉਹਨਾਂ ਨੇ ਯੋਸੇਫ਼ ਦਾ ਚੋਗਾ ਲਿਆ ਅਤੇ ਇੱਕ ਬੱਕਰਾ ਵੱਢਿਆ ਅਤੇ ਚੋਗਾ ਲਹੂ ਵਿੱਚ ਡੁਬੋਇਆ।

32ਉਹ ਸਜਾਏ ਹੋਏ ਚੋਲੇ ਨੂੰ ਆਪਣੇ ਪਿਤਾ ਕੋਲ ਵਾਪਸ ਲੈ ਗਏ ਅਤੇ ਆਖਿਆ, “ਸਾਨੂੰ ਇਹ ਮਿਲਿਆ ਹੈ। ਇਸ ਦੀ ਜਾਂਚ ਕਰੋ ਕਿ ਇਹ ਤੁਹਾਡੇ ਪੁੱਤਰ ਦਾ ਚੋਗਾ ਹੈ ਜਾਂ ਨਹੀਂ।”

33ਉਸ ਨੇ ਉਸ ਨੂੰ ਪਛਾਣ ਲਿਆ ਅਤੇ ਆਖਿਆ, ਇਹ ਮੇਰੇ ਪੁੱਤਰ ਦਾ ਚੋਗਾ ਹੈ! ਕਿਸੇ ਭਿਆਨਕ ਜਾਨਵਰ ਨੇ ਉਸਨੂੰ ਖਾ ਲਿਆ ਹੈ। ਯੋਸੇਫ਼ ਜ਼ਰੂਰ ਹੀ ਘਾਤ ਕੀਤਾ ਗਿਆ ਹੈ।

34ਤਦ ਯਾਕੋਬ ਨੇ ਆਪਣੇ ਕੱਪੜੇ ਪਾੜੇ ਅਤੇ ਤੱਪੜ ਪਾ ਲਿਆ ਅਤੇ ਆਪਣੇ ਪੁੱਤਰ ਲਈ ਬਹੁਤ ਦਿਨ ਸੋਗ ਕੀਤਾ।

35ਉਸ ਦੇ ਸਾਰੇ ਪੁੱਤਰ ਧੀਆਂ ਉਸ ਨੂੰ ਦਿਲਾਸਾ ਦੇਣ ਲਈ ਆਏ ਪਰ ਉਸ ਨੇ ਦਿਲਾਸਾ ਦੇਣ ਤੋਂ ਇਨਕਾਰ ਕੀਤਾ। ਉਸਨੇ ਕਿਹਾ, “ਨਹੀਂ, ਮੈਂ ਉਦੋਂ ਤੱਕ ਸੋਗ ਕਰਦਾ ਰਹਾਂਗਾ ਜਦੋਂ ਤੱਕ ਮੈਂ ਆਪਣੇ ਪੁੱਤਰ ਨੂੰ ਕਬਰ ਵਿੱਚ ਨਹੀਂ ਮਿਲਾਂਗਾ।” ਇਸ ਲਈ ਉਸ ਦਾ ਪਿਤਾ ਉਸ ਲਈ ਰੋਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.