33ਉਸ ਨੇ ਉਸ ਨੂੰ ਪਛਾਣ ਲਿਆ ਅਤੇ ਆਖਿਆ, ਇਹ ਮੇਰੇ ਪੁੱਤਰ ਦਾ ਚੋਗਾ ਹੈ! ਕਿਸੇ ਭਿਆਨਕ ਜਾਨਵਰ ਨੇ ਉਸਨੂੰ ਖਾ ਲਿਆ ਹੈ। ਯੋਸੇਫ਼ ਜ਼ਰੂਰ ਹੀ ਘਾਤ ਕੀਤਾ ਗਿਆ ਹੈ।
34ਤਦ ਯਾਕੋਬ ਨੇ ਆਪਣੇ ਕੱਪੜੇ ਪਾੜੇ ਅਤੇ ਤੱਪੜ ਪਾ ਲਿਆ ਅਤੇ ਆਪਣੇ ਪੁੱਤਰ ਲਈ ਬਹੁਤ ਦਿਨ ਸੋਗ ਕੀਤਾ।
35ਉਸ ਦੇ ਸਾਰੇ ਪੁੱਤਰ ਧੀਆਂ ਉਸ ਨੂੰ ਦਿਲਾਸਾ ਦੇਣ ਲਈ ਆਏ ਪਰ ਉਸ ਨੇ ਦਿਲਾਸਾ ਦੇਣ ਤੋਂ ਇਨਕਾਰ ਕੀਤਾ। ਉਸਨੇ ਕਿਹਾ, “ਨਹੀਂ, ਮੈਂ ਉਦੋਂ ਤੱਕ ਸੋਗ ਕਰਦਾ ਰਹਾਂਗਾ ਜਦੋਂ ਤੱਕ ਮੈਂ ਆਪਣੇ ਪੁੱਤਰ ਨੂੰ ਕਬਰ ਵਿੱਚ ਨਹੀਂ ਮਿਲਾਂਗਾ।” ਇਸ ਲਈ ਉਸ ਦਾ ਪਿਤਾ ਉਸ ਲਈ ਰੋਇਆ।
36ਇਸ ਦੌਰਾਨ, ਮਿਦਯਾਨੀਆਂ ਨੇ ਯੋਸੇਫ਼ ਨੂੰ ਮਿਸਰ ਵਿੱਚ ਪੋਟੀਫ਼ਰ, ਫ਼ਿਰਾਊਨ ਦੇ ਅਧਿਕਾਰੀਆਂ ਵਿੱਚੋਂ ਇੱਕ, ਪਹਿਰੇਦਾਰਾਂ ਦੇ ਪ੍ਰਧਾਨ ਨੂੰ ਵੇਚ ਦਿੱਤਾ।