29ਜਦੋਂ ਰਊਬੇਨ ਨੇ ਟੋਏ ਵੱਲ ਮੁੜ ਕੇ ਵੇਖਿਆ ਕਿ ਯੋਸੇਫ਼ ਉੱਥੇ ਨਹੀਂ ਸੀ ਤਾਂ ਉਸ ਨੇ ਆਪਣੇ ਕੱਪੜੇ ਪਾੜ ਦਿੱਤੇ।
30ਉਹ ਆਪਣੇ ਭਰਾਵਾਂ ਕੋਲ ਵਾਪਸ ਗਿਆ ਅਤੇ ਆਖਿਆ, “ਉਹ ਮੁੰਡਾ ਉੱਥੇ ਨਹੀਂ ਹੈ! ਮੈਂ ਹੁਣ ਕਿੱਥੇ ਜਾਵਾਂ?”
31ਤਦ ਉਹਨਾਂ ਨੇ ਯੋਸੇਫ਼ ਦਾ ਚੋਗਾ ਲਿਆ ਅਤੇ ਇੱਕ ਬੱਕਰਾ ਵੱਢਿਆ ਅਤੇ ਚੋਗਾ ਲਹੂ ਵਿੱਚ ਡੁਬੋਇਆ।
32ਉਹ ਸਜਾਏ ਹੋਏ ਚੋਲੇ ਨੂੰ ਆਪਣੇ ਪਿਤਾ ਕੋਲ ਵਾਪਸ ਲੈ ਗਏ ਅਤੇ ਆਖਿਆ, “ਸਾਨੂੰ ਇਹ ਮਿਲਿਆ ਹੈ। ਇਸ ਦੀ ਜਾਂਚ ਕਰੋ ਕਿ ਇਹ ਤੁਹਾਡੇ ਪੁੱਤਰ ਦਾ ਚੋਗਾ ਹੈ ਜਾਂ ਨਹੀਂ।”
33ਉਸ ਨੇ ਉਸ ਨੂੰ ਪਛਾਣ ਲਿਆ ਅਤੇ ਆਖਿਆ, ਇਹ ਮੇਰੇ ਪੁੱਤਰ ਦਾ ਚੋਗਾ ਹੈ! ਕਿਸੇ ਭਿਆਨਕ ਜਾਨਵਰ ਨੇ ਉਸਨੂੰ ਖਾ ਲਿਆ ਹੈ। ਯੋਸੇਫ਼ ਜ਼ਰੂਰ ਹੀ ਘਾਤ ਕੀਤਾ ਗਿਆ ਹੈ।