8ਤਦ ਯਹੂਦਾਹ ਨੇ ਓਨਾਨ ਨੂੰ ਕਿਹਾ, “ਆਪਣੇ ਭਰਾ ਦੀ ਪਤਨੀ ਦੇ ਨਾਲ ਸੌਂ ਅਤੇ ਇੱਕ ਭਰਜਾਈ ਦੇ ਰੂਪ ਵਿੱਚ ਆਪਣੇ ਭਰਾ ਲਈ ਸੰਤਾਨ ਪੈਦਾ ਕਰਨ ਲਈ ਆਪਣਾ ਫਰਜ਼ ਪੂਰਾ ਕਰ।”
9ਪਰ ਓਨਾਨ ਜਾਣਦਾ ਸੀ ਕਿ ਬੱਚਾ ਉਸਦਾ ਨਹੀਂ ਹੋਵੇਗਾ ਇਸ ਲਈ ਜਦੋਂ ਵੀ ਉਹ ਆਪਣੇ ਭਰਾ ਦੀ ਪਤਨੀ ਨਾਲ ਸੌਂਦਾ ਸੀ, ਉਸਨੇ ਆਪਣੇ ਭਰਾ ਲਈ ਔਲਾਦ ਪ੍ਰਦਾਨ ਕਰਨ ਤੋਂ ਬਚਣ ਲਈ ਆਪਣਾ ਵੀਰਜ ਜ਼ਮੀਨ ਉੱਤੇ ਸੁੱਟ ਦਿੱਤਾ ਸੀ।
10ਜੋ ਕੁਝ ਉਸਨੇ ਕੀਤਾ ਉਹ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਸੀ, ਇਸ ਲਈ ਯਾਹਵੇਹ ਨੇ ਉਸਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ।
11ਤਦ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ, “ਜਦੋਂ ਤੱਕ ਮੇਰਾ ਪੁੱਤਰ ਸ਼ੇਲਾਹ ਵੱਡਾ ਨਾ ਹੋ ਜਾਵੇ ਆਪਣੇ ਪਿਤਾ ਦੇ ਘਰ ਵਿੱਚ ਵਿਧਵਾ ਵਾਂਗ ਰਹਿ।” ਕਿਉਂਕਿ ਉਸਨੇ ਸੋਚਿਆ, “ਉਹ ਵੀ ਆਪਣੇ ਭਰਾਵਾਂ ਵਾਂਗ ਮਰ ਸਕਦਾ ਹੈ।” ਇਸ ਲਈ ਤਾਮਾਰ ਆਪਣੇ ਪਿਤਾ ਦੇ ਘਰ ਰਹਿਣ ਲਈ ਚਲੀ ਗਈ।
12ਲੰਬੇ ਸਮੇਂ ਬਾਅਦ ਯਹੂਦਾਹ ਦੀ ਪਤਨੀ ਅਰਥਾਤ ਸ਼ੂਆ ਦੀ ਧੀ, ਮਰ ਗਈ। ਜਦੋਂ ਯਹੂਦਾਹ ਆਪਣੇ ਸੋਗ ਦੇ ਦਿਨਾਂ ਤੋਂ ਬਾਅਦ, ਆਪਣੀਆਂ ਭੇਡਾਂ ਦੀ ਉੱਨ ਕਤਰਨ ਵਾਲਿਆ ਕੋਲ ਆਪਣੇ ਮਿੱਤਰ ਹੀਰਾਹ ਅਦੂਲਾਮੀ ਦੇ ਨਾਲ ਤਿਮਨਾਹ ਨੂੰ ਗਿਆ।