ਉਤਪਤ 38

ਤਦ ਯਹੂਦਾਹ ਨੇ ਓਨਾਨ ਨੂੰ ਕਿਹਾ, “ਆਪਣੇ ਭਰਾ ਦੀ ਪਤਨੀ ਦੇ ਨਾਲ ਸੌਂ ਅਤੇ ਇੱਕ ਭਰਜਾਈ ਦੇ ਰੂਪ ਵਿੱਚ ਆਪਣੇ ਭਰਾ ਲਈ ਸੰਤਾਨ ਪੈਦਾ ਕਰਨ ਲਈ ਆਪਣਾ ਫਰਜ਼ ਪੂਰਾ ਕਰ।”

Genesis 38:8 (UKJV) And Judah said unto Onan, Go in unto your brother's wife, and marry her, and raise up seed to your brother.

6ਯਹੂਦਾਹ ਨੇ ਆਪਣੇ ਜੇਠੇ ਪੁੱਤਰ ਏਰ ਲਈ ਇੱਕ ਪਤਨੀ ਲਈ, ਅਤੇ ਉਸਦਾ ਨਾਮ ਤਾਮਾਰ ਸੀ।

7ਪਰ ਯਹੂਦਾਹ ਦਾ ਜੇਠਾ ਪੁੱਤਰ ਏਰ ਯਾਹਵੇਹ ਦੀ ਨਿਗਾਹ ਵਿੱਚ ਦੁਸ਼ਟ ਸੀ। ਇਸ ਲਈ ਯਾਹਵੇਹ ਨੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ।

8ਤਦ ਯਹੂਦਾਹ ਨੇ ਓਨਾਨ ਨੂੰ ਕਿਹਾ, “ਆਪਣੇ ਭਰਾ ਦੀ ਪਤਨੀ ਦੇ ਨਾਲ ਸੌਂ ਅਤੇ ਇੱਕ ਭਰਜਾਈ ਦੇ ਰੂਪ ਵਿੱਚ ਆਪਣੇ ਭਰਾ ਲਈ ਸੰਤਾਨ ਪੈਦਾ ਕਰਨ ਲਈ ਆਪਣਾ ਫਰਜ਼ ਪੂਰਾ ਕਰ।”

9ਪਰ ਓਨਾਨ ਜਾਣਦਾ ਸੀ ਕਿ ਬੱਚਾ ਉਸਦਾ ਨਹੀਂ ਹੋਵੇਗਾ ਇਸ ਲਈ ਜਦੋਂ ਵੀ ਉਹ ਆਪਣੇ ਭਰਾ ਦੀ ਪਤਨੀ ਨਾਲ ਸੌਂਦਾ ਸੀ, ਉਸਨੇ ਆਪਣੇ ਭਰਾ ਲਈ ਔਲਾਦ ਪ੍ਰਦਾਨ ਕਰਨ ਤੋਂ ਬਚਣ ਲਈ ਆਪਣਾ ਵੀਰਜ ਜ਼ਮੀਨ ਉੱਤੇ ਸੁੱਟ ਦਿੱਤਾ ਸੀ।

10ਜੋ ਕੁਝ ਉਸਨੇ ਕੀਤਾ ਉਹ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਸੀ, ਇਸ ਲਈ ਯਾਹਵੇਹ ਨੇ ਉਸਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.