ਉਤਪਤ 38

ਤਦ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ, “ਜਦੋਂ ਤੱਕ ਮੇਰਾ ਪੁੱਤਰ ਸ਼ੇਲਾਹ ਵੱਡਾ ਨਾ ਹੋ ਜਾਵੇ ਆਪਣੇ ਪਿਤਾ ਦੇ ਘਰ ਵਿੱਚ ਵਿਧਵਾ ਵਾਂਗ ਰਹਿ।” ਕਿਉਂਕਿ ਉਸਨੇ ਸੋਚਿਆ, “ਉਹ ਵੀ ਆਪਣੇ ਭਰਾਵਾਂ ਵਾਂਗ ਮਰ ਸਕਦਾ ਹੈ।” ਇਸ ਲਈ ਤਾਮਾਰ ਆਪਣੇ ਪਿਤਾ ਦੇ ਘਰ ਰਹਿਣ ਲਈ ਚਲੀ ਗਈ।

Genesis 38:11 (UKJV) Then said Judah to Tamar his daughter in law, Remain a widow at your father's house, till Shelah my son be grown: for he said, Lest possibly he die also, as his brethren did. And Tamar went and dwelt in her father's house.

9ਪਰ ਓਨਾਨ ਜਾਣਦਾ ਸੀ ਕਿ ਬੱਚਾ ਉਸਦਾ ਨਹੀਂ ਹੋਵੇਗਾ ਇਸ ਲਈ ਜਦੋਂ ਵੀ ਉਹ ਆਪਣੇ ਭਰਾ ਦੀ ਪਤਨੀ ਨਾਲ ਸੌਂਦਾ ਸੀ, ਉਸਨੇ ਆਪਣੇ ਭਰਾ ਲਈ ਔਲਾਦ ਪ੍ਰਦਾਨ ਕਰਨ ਤੋਂ ਬਚਣ ਲਈ ਆਪਣਾ ਵੀਰਜ ਜ਼ਮੀਨ ਉੱਤੇ ਸੁੱਟ ਦਿੱਤਾ ਸੀ।

10ਜੋ ਕੁਝ ਉਸਨੇ ਕੀਤਾ ਉਹ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਸੀ, ਇਸ ਲਈ ਯਾਹਵੇਹ ਨੇ ਉਸਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ।

11ਤਦ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ, “ਜਦੋਂ ਤੱਕ ਮੇਰਾ ਪੁੱਤਰ ਸ਼ੇਲਾਹ ਵੱਡਾ ਨਾ ਹੋ ਜਾਵੇ ਆਪਣੇ ਪਿਤਾ ਦੇ ਘਰ ਵਿੱਚ ਵਿਧਵਾ ਵਾਂਗ ਰਹਿ।” ਕਿਉਂਕਿ ਉਸਨੇ ਸੋਚਿਆ, “ਉਹ ਵੀ ਆਪਣੇ ਭਰਾਵਾਂ ਵਾਂਗ ਮਰ ਸਕਦਾ ਹੈ।” ਇਸ ਲਈ ਤਾਮਾਰ ਆਪਣੇ ਪਿਤਾ ਦੇ ਘਰ ਰਹਿਣ ਲਈ ਚਲੀ ਗਈ।

12ਲੰਬੇ ਸਮੇਂ ਬਾਅਦ ਯਹੂਦਾਹ ਦੀ ਪਤਨੀ ਅਰਥਾਤ ਸ਼ੂਆ ਦੀ ਧੀ, ਮਰ ਗਈ। ਜਦੋਂ ਯਹੂਦਾਹ ਆਪਣੇ ਸੋਗ ਦੇ ਦਿਨਾਂ ਤੋਂ ਬਾਅਦ, ਆਪਣੀਆਂ ਭੇਡਾਂ ਦੀ ਉੱਨ ਕਤਰਨ ਵਾਲਿਆ ਕੋਲ ਆਪਣੇ ਮਿੱਤਰ ਹੀਰਾਹ ਅਦੂਲਾਮੀ ਦੇ ਨਾਲ ਤਿਮਨਾਹ ਨੂੰ ਗਿਆ।

13ਜਦੋਂ ਤਾਮਾਰ ਨੂੰ ਦੱਸਿਆ ਗਿਆ, “ਤੇਰਾ ਸਹੁਰਾ ਆਪਣੀਆਂ ਭੇਡਾਂ ਦੀ ਉੱਨ ਕਤਰਨ ਲਈ ਤਿਮਨਾਹ ਨੂੰ ਜਾ ਰਿਹਾ ਹੈ,”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.