11ਇੱਕ ਦਿਨ ਉਹ ਆਪਣੇ ਕੰਮ ਨੂੰ ਪੂਰਾ ਕਰਨ ਲਈ ਘਰ ਵਿੱਚ ਗਿਆ ਅਤੇ ਘਰ ਦਾ ਕੋਈ ਵੀ ਨੌਕਰ ਅੰਦਰ ਨਹੀਂ ਸੀ।
12ਉਸ ਨੇ ਉਹ ਨੂੰ ਆਪਣੀ ਚਾਦਰ ਤੋਂ ਫੜ੍ਹ ਲਿਆ ਅਤੇ ਆਖਿਆ, ਮੇਰੇ ਨਾਲ ਸੌਣ ਆ! ਪਰ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਘਰੋਂ ਬਾਹਰ ਭੱਜ ਗਿਆ।
13ਜਦੋਂ ਉਸ ਨੇ ਵੇਖਿਆ ਕਿ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਘਰੋਂ ਭੱਜ ਗਿਆ ਹੈ,
14ਤਾਂ ਉਸ ਨੇ ਆਪਣੇ ਘਰ ਦੇ ਨੌਕਰਾਂ ਨੂੰ ਬੁਲਾਇਆ ਅਤੇ ਉਸਨੇ ਉਹਨਾਂ ਨੂੰ ਕਿਹਾ, “ਦੇਖੋ, ਉਹ ਇੱਕ ਇਬਰਾਨੀ ਸਾਡੇ ਕੋਲ ਲੈ ਆਇਆ ਹੈ ਜਿਹੜਾ ਸਾਡੀ ਦੇਖਭਾਲ ਲਈ ਰੱਖਿਆ ਗਿਆ। ਉਹ ਮੇਰੇ ਨਾਲ ਸੌਣ ਲਈ ਇੱਥੇ ਆਇਆ, ਪਰ ਮੈਂ ਚੀਕਿਆ।
15ਜਦੋਂ ਉਸ ਨੇ ਮੈਨੂੰ ਮਦਦ ਲਈ ਚੀਕਦਿਆਂ ਸੁਣਿਆ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਘਰੋਂ ਭੱਜ ਗਿਆ।”