1ਹੁਣ ਯੋਸੇਫ਼ ਨੂੰ ਮਿਸਰ ਲਿਜਾਇਆ ਗਿਆ ਸੀ। ਪੋਟੀਫ਼ਰ, ਇੱਕ ਮਿਸਰੀ ਜੋ ਫ਼ਿਰਾਊਨ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ, ਪਹਿਰੇਦਾਰਾਂ ਦਾ ਪ੍ਰਧਾਨ ਸੀ, ਉਸਨੇ ਉਸਨੂੰ ਇਸਮਾਏਲੀ ਲੋਕਾਂ ਤੋਂ ਖਰੀਦ ਲਿਆ ਜੋ ਉਸਨੂੰ ਉੱਥੇ ਲਿਆਏ ਸਨ।
2ਯਾਹਵੇਹ ਯੋਸੇਫ਼ ਦੇ ਨਾਲ ਸੀ ਤਾਂ ਜੋ ਉਹ ਖੁਸ਼ਹਾਲ ਹੋਇਆ ਅਤੇ ਉਹ ਆਪਣੇ ਮਿਸਰੀ ਮਾਲਕ ਦੇ ਘਰ ਰਹਿੰਦਾ ਸੀ।
3ਜਦੋਂ ਉਸ ਦੇ ਮਾਲਕ ਨੇ ਵੇਖਿਆ ਕਿ ਯਾਹਵੇਹ ਉਸ ਦੇ ਨਾਲ ਹੈ ਅਤੇ ਯਾਹਵੇਹ ਨੇ ਉਸ ਨੂੰ ਹਰ ਕੰਮ ਵਿੱਚ ਸਫ਼ਲਤਾ ਦਿੱਤੀ ਹੈ,
4ਤਾਂ ਯੋਸੇਫ਼ ਨੇ ਉਸ ਦੀ ਨਿਗਾਹ ਵਿੱਚ ਕਿਰਪਾ ਪਾਈ ਅਤੇ ਉਸ ਦਾ ਸੇਵਾਦਾਰ ਬਣ ਗਿਆ। ਪੋਟੀਫ਼ਰ ਨੇ ਉਸਨੂੰ ਆਪਣੇ ਘਰ ਦਾ ਮੁਖ਼ਤਿਆਰ ਬਣਾ ਦਿੱਤਾ, ਅਤੇ ਉਸਨੇ ਆਪਣੀ ਸਾਰੀ ਮਲਕੀਅਤ ਉਸਦੀ ਦੇਖਭਾਲ ਲਈ ਸੌਂਪ ਦਿੱਤੀ।
5ਜਦੋਂ ਤੋਂ ਉਸ ਨੇ ਉਸ ਨੂੰ ਆਪਣੇ ਘਰਾਣੇ ਅਤੇ ਉਸ ਦੀ ਸਾਰੀ ਮਲਕੀਅਤ ਦਾ ਪ੍ਰਧਾਨ ਬਣਾਇਆ, ਯਾਹਵੇਹ ਨੇ ਯੋਸੇਫ਼ ਦੇ ਕਾਰਨ ਮਿਸਰੀ ਦੇ ਘਰਾਣੇ ਨੂੰ ਅਸੀਸ ਦਿੱਤੀ। ਯਾਹਵੇਹ ਦੀ ਬਰਕਤ ਪੋਟੀਫ਼ਰ ਦੀ ਹਰ ਚੀਜ਼ ਉੱਤੇ ਸੀ, ਭਾਵੇਂ ਉਹ ਘਰ ਵਿੱਚ ਸਨ ਭਾਵੇਂ ਖੇਤ ਵਿੱਚ।