ਉਤਪਤ 39

ਤਾਂ ਯੋਸੇਫ਼ ਨੇ ਉਸ ਦੀ ਨਿਗਾਹ ਵਿੱਚ ਕਿਰਪਾ ਪਾਈ ਅਤੇ ਉਸ ਦਾ ਸੇਵਾਦਾਰ ਬਣ ਗਿਆ। ਪੋਟੀਫ਼ਰ ਨੇ ਉਸਨੂੰ ਆਪਣੇ ਘਰ ਦਾ ਮੁਖ਼ਤਿਆਰ ਬਣਾ ਦਿੱਤਾ, ਅਤੇ ਉਸਨੇ ਆਪਣੀ ਸਾਰੀ ਮਲਕੀਅਤ ਉਸਦੀ ਦੇਖਭਾਲ ਲਈ ਸੌਂਪ ਦਿੱਤੀ।

Genesis 39:4 (UKJV) And Joseph found grace in his sight, and he served him: and he made him overseer over his house, and all that he had he put into his hand.

2ਯਾਹਵੇਹ ਯੋਸੇਫ਼ ਦੇ ਨਾਲ ਸੀ ਤਾਂ ਜੋ ਉਹ ਖੁਸ਼ਹਾਲ ਹੋਇਆ ਅਤੇ ਉਹ ਆਪਣੇ ਮਿਸਰੀ ਮਾਲਕ ਦੇ ਘਰ ਰਹਿੰਦਾ ਸੀ।

3ਜਦੋਂ ਉਸ ਦੇ ਮਾਲਕ ਨੇ ਵੇਖਿਆ ਕਿ ਯਾਹਵੇਹ ਉਸ ਦੇ ਨਾਲ ਹੈ ਅਤੇ ਯਾਹਵੇਹ ਨੇ ਉਸ ਨੂੰ ਹਰ ਕੰਮ ਵਿੱਚ ਸਫ਼ਲਤਾ ਦਿੱਤੀ ਹੈ,

4ਤਾਂ ਯੋਸੇਫ਼ ਨੇ ਉਸ ਦੀ ਨਿਗਾਹ ਵਿੱਚ ਕਿਰਪਾ ਪਾਈ ਅਤੇ ਉਸ ਦਾ ਸੇਵਾਦਾਰ ਬਣ ਗਿਆ। ਪੋਟੀਫ਼ਰ ਨੇ ਉਸਨੂੰ ਆਪਣੇ ਘਰ ਦਾ ਮੁਖ਼ਤਿਆਰ ਬਣਾ ਦਿੱਤਾ, ਅਤੇ ਉਸਨੇ ਆਪਣੀ ਸਾਰੀ ਮਲਕੀਅਤ ਉਸਦੀ ਦੇਖਭਾਲ ਲਈ ਸੌਂਪ ਦਿੱਤੀ।

5ਜਦੋਂ ਤੋਂ ਉਸ ਨੇ ਉਸ ਨੂੰ ਆਪਣੇ ਘਰਾਣੇ ਅਤੇ ਉਸ ਦੀ ਸਾਰੀ ਮਲਕੀਅਤ ਦਾ ਪ੍ਰਧਾਨ ਬਣਾਇਆ, ਯਾਹਵੇਹ ਨੇ ਯੋਸੇਫ਼ ਦੇ ਕਾਰਨ ਮਿਸਰੀ ਦੇ ਘਰਾਣੇ ਨੂੰ ਅਸੀਸ ਦਿੱਤੀ। ਯਾਹਵੇਹ ਦੀ ਬਰਕਤ ਪੋਟੀਫ਼ਰ ਦੀ ਹਰ ਚੀਜ਼ ਉੱਤੇ ਸੀ, ਭਾਵੇਂ ਉਹ ਘਰ ਵਿੱਚ ਸਨ ਭਾਵੇਂ ਖੇਤ ਵਿੱਚ।

6ਇਸ ਲਈ ਪੋਟੀਫ਼ਰ ਨੇ ਸਭ ਕੁਝ ਯੋਸੇਫ਼ ਦੇ ਹੱਥ ਵਿੱਚ ਸੌਂਪ ਦਿੱਤਾ ਅਤੇ ਉਸ ਨੇ ਆਪਣੀ ਖਾਣ ਦੀ ਰੋਟੀ ਤੋਂ ਛੁੱਟ ਹੋਰ ਕਿਸੇ ਚੀਜ਼ ਦੀ ਖ਼ਬਰ ਨਾ ਰੱਖੀ। ਅਤੇ ਯੋਸੇਫ਼ ਰੂਪਵੰਤ ਅਤੇ ਸੋਹਣਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.