ਉਤਪਤ 4

ਜ਼ਿੱਲਾਹ ਦਾ ਇੱਕ ਪੁੱਤਰ ਤੂਬਲ-ਕਾਇਨ ਵੀ ਸੀ, ਜਿਸ ਨੇ ਪਿੱਤਲ ਅਤੇ ਲੋਹੇ ਦੇ ਹਰ ਤਰ੍ਹਾਂ ਦੇ ਸੰਦ ਬਣਾਏ ਸਨ ਅਤੇ ਤੂਬਲ-ਕਾਇਨ ਦੀ ਭੈਣ ਨਾਮਾਹ ਸੀ।

Genesis 4:22 (UKJV) And Zillah, she also bare Tubalcain, an instructor of every artificer in brass and iron: and the sister of Tubalcain was Naamah.

20ਆਦਾਹ ਨੇ ਯਬਾਲ ਨੂੰ ਜਨਮ ਦਿੱਤਾ; ਉਹ ਉਹਨਾਂ ਲੋਕਾਂ ਦਾ ਪਿਤਾ ਸੀ ਜੋ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਪਸ਼ੂ ਪਾਲਦੇ ਹਨ।

21ਉਸ ਦੇ ਭਰਾ ਦਾ ਨਾਮ ਜੁਬਾਲ ਸੀ। ਉਹ ਉਹਨਾਂ ਸਾਰਿਆਂ ਦਾ ਪਿਤਾ ਸੀ ਜੋ ਬਰਬਤ ਅਤੇ ਬੀਨ ਵਜਾਉਂਦੇ ਸਨ।

22ਜ਼ਿੱਲਾਹ ਦਾ ਇੱਕ ਪੁੱਤਰ ਤੂਬਲ-ਕਾਇਨ ਵੀ ਸੀ, ਜਿਸ ਨੇ ਪਿੱਤਲ ਅਤੇ ਲੋਹੇ ਦੇ ਹਰ ਤਰ੍ਹਾਂ ਦੇ ਸੰਦ ਬਣਾਏ ਸਨ ਅਤੇ ਤੂਬਲ-ਕਾਇਨ ਦੀ ਭੈਣ ਨਾਮਾਹ ਸੀ।

23ਲਾਮਕ ਨੇ ਆਪਣੀਆਂ ਪਤਨੀਆਂ ਨੂੰ ਆਖਿਆ, “ਹੇ ਆਦਾਹ ਅਤੇ ਜ਼ਿੱਲਾਹ, ਮੇਰੀ ਗੱਲ ਸੁਣੋ। ਹੇ ਲਾਮਕ ਦੀ ਪਤਨੀਓ, ਮੇਰੀਆਂ ਗੱਲਾਂ ਸੁਣੋ। ਮੈਂ ਇੱਕ ਆਦਮੀ ਨੂੰ ਜਿਸ ਨੇ ਮੈਨੂੰ ਜ਼ਖਮੀ ਕੀਤਾ ਸੀ ਮਾਰ ਦਿੱਤਾ ਹੈ, ਇੱਕ ਨੌਜਵਾਨ ਨੂੰ, ਜਿਸ ਨੇ ਮੈਨੂੰ ਸੱਟ ਮਾਰੀ ਮਾਰ ਸੁੱਟਿਆ ਹੈ।

24ਜੇ ਕਾਇਨ ਦਾ ਬਦਲਾ ਸੱਤ ਗੁਣਾ ਵਾਰੀ ਹੈ, ਤਾਂ ਲਾਮਕ ਦਾ ਸਤੱਤਰ ਗੁਣਾ ਲਿਆ ਜਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.