ਉਤਪਤ 4

ਉਸ ਦੇ ਭਰਾ ਦਾ ਨਾਮ ਜੁਬਾਲ ਸੀ। ਉਹ ਉਹਨਾਂ ਸਾਰਿਆਂ ਦਾ ਪਿਤਾ ਸੀ ਜੋ ਬਰਬਤ ਅਤੇ ਬੀਨ ਵਜਾਉਂਦੇ ਸਨ।

Genesis 4:21 (UKJV) And his brother's name was Jubal: he was the father of all such as handle the harp and organ.

19ਲਾਮਕ ਨੇ ਦੋ ਔਰਤਾਂ ਨਾਲ ਵਿਆਹ ਕੀਤਾ, ਇੱਕ ਦਾ ਨਾਮ ਆਦਾਹ ਅਤੇ ਦੂਸਰੀ ਜ਼ਿੱਲਾਹ ਸੀ।

20ਆਦਾਹ ਨੇ ਯਬਾਲ ਨੂੰ ਜਨਮ ਦਿੱਤਾ; ਉਹ ਉਹਨਾਂ ਲੋਕਾਂ ਦਾ ਪਿਤਾ ਸੀ ਜੋ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਪਸ਼ੂ ਪਾਲਦੇ ਹਨ।

21ਉਸ ਦੇ ਭਰਾ ਦਾ ਨਾਮ ਜੁਬਾਲ ਸੀ। ਉਹ ਉਹਨਾਂ ਸਾਰਿਆਂ ਦਾ ਪਿਤਾ ਸੀ ਜੋ ਬਰਬਤ ਅਤੇ ਬੀਨ ਵਜਾਉਂਦੇ ਸਨ।

22ਜ਼ਿੱਲਾਹ ਦਾ ਇੱਕ ਪੁੱਤਰ ਤੂਬਲ-ਕਾਇਨ ਵੀ ਸੀ, ਜਿਸ ਨੇ ਪਿੱਤਲ ਅਤੇ ਲੋਹੇ ਦੇ ਹਰ ਤਰ੍ਹਾਂ ਦੇ ਸੰਦ ਬਣਾਏ ਸਨ ਅਤੇ ਤੂਬਲ-ਕਾਇਨ ਦੀ ਭੈਣ ਨਾਮਾਹ ਸੀ।

23ਲਾਮਕ ਨੇ ਆਪਣੀਆਂ ਪਤਨੀਆਂ ਨੂੰ ਆਖਿਆ, “ਹੇ ਆਦਾਹ ਅਤੇ ਜ਼ਿੱਲਾਹ, ਮੇਰੀ ਗੱਲ ਸੁਣੋ। ਹੇ ਲਾਮਕ ਦੀ ਪਤਨੀਓ, ਮੇਰੀਆਂ ਗੱਲਾਂ ਸੁਣੋ। ਮੈਂ ਇੱਕ ਆਦਮੀ ਨੂੰ ਜਿਸ ਨੇ ਮੈਨੂੰ ਜ਼ਖਮੀ ਕੀਤਾ ਸੀ ਮਾਰ ਦਿੱਤਾ ਹੈ, ਇੱਕ ਨੌਜਵਾਨ ਨੂੰ, ਜਿਸ ਨੇ ਮੈਨੂੰ ਸੱਟ ਮਾਰੀ ਮਾਰ ਸੁੱਟਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.