ਉਤਪਤ 4

ਲਾਮਕ ਨੇ ਦੋ ਔਰਤਾਂ ਨਾਲ ਵਿਆਹ ਕੀਤਾ, ਇੱਕ ਦਾ ਨਾਮ ਆਦਾਹ ਅਤੇ ਦੂਸਰੀ ਜ਼ਿੱਲਾਹ ਸੀ।

Genesis 4:19 (UKJV) And Lamech took unto him two wives: the name of the one was Adah, and the name of the other Zillah.

17ਕਾਇਨ ਨੇ ਆਪਣੀ ਪਤਨੀ ਨਾਲ ਪ੍ਰੇਮ ਕੀਤਾ, ਉਹ ਗਰਭਵਤੀ ਹੋ ਗਈ ਅਤੇ ਹਨੋਕ ਨੂੰ ਜਨਮ ਦਿੱਤਾ। ਕਾਇਨ ਉਸ ਸਮੇਂ ਇੱਕ ਸ਼ਹਿਰ ਬਣਾ ਰਿਹਾ ਸੀ, ਅਤੇ ਉਸਨੇ ਇਸਦਾ ਨਾਮ ਆਪਣੇ ਪੁੱਤਰ ਹਨੋਕ ਦੇ ਨਾਮ ਤੇ ਰੱਖਿਆ।

18ਹਨੋਕ ਤੋਂ ਈਰਾਦ ਜੰਮਿਆ ਅਤੇ ਈਰਾਦ ਤੋਂ ਮੇਹੂਯਾਏਲ ਜੰਮਿਆ, ਮੇਹੂਯਾਏਲ ਤੋਂ ਮਥੂਸ਼ਾਏਲ ਅਤੇ ਮਥੂਸ਼ਾਏਲ ਲਾਮਕ ਦਾ ਪਿਤਾ ਸੀ।

19ਲਾਮਕ ਨੇ ਦੋ ਔਰਤਾਂ ਨਾਲ ਵਿਆਹ ਕੀਤਾ, ਇੱਕ ਦਾ ਨਾਮ ਆਦਾਹ ਅਤੇ ਦੂਸਰੀ ਜ਼ਿੱਲਾਹ ਸੀ।

20ਆਦਾਹ ਨੇ ਯਬਾਲ ਨੂੰ ਜਨਮ ਦਿੱਤਾ; ਉਹ ਉਹਨਾਂ ਲੋਕਾਂ ਦਾ ਪਿਤਾ ਸੀ ਜੋ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਪਸ਼ੂ ਪਾਲਦੇ ਹਨ।

21ਉਸ ਦੇ ਭਰਾ ਦਾ ਨਾਮ ਜੁਬਾਲ ਸੀ। ਉਹ ਉਹਨਾਂ ਸਾਰਿਆਂ ਦਾ ਪਿਤਾ ਸੀ ਜੋ ਬਰਬਤ ਅਤੇ ਬੀਨ ਵਜਾਉਂਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.