16ਸੋ ਕਾਇਨ ਯਾਹਵੇਹ ਦੀ ਹਜ਼ੂਰੀ ਤੋਂ ਨਿੱਕਲ ਗਿਆ ਅਤੇ ਅਦਨ ਦੇ ਪੂਰਬ ਵੱਲ ਨੋਦ ਦੇ ਦੇਸ਼ ਵਿੱਚ ਰਹਿਣ ਲੱਗਾ।
17ਕਾਇਨ ਨੇ ਆਪਣੀ ਪਤਨੀ ਨਾਲ ਪ੍ਰੇਮ ਕੀਤਾ, ਉਹ ਗਰਭਵਤੀ ਹੋ ਗਈ ਅਤੇ ਹਨੋਕ ਨੂੰ ਜਨਮ ਦਿੱਤਾ। ਕਾਇਨ ਉਸ ਸਮੇਂ ਇੱਕ ਸ਼ਹਿਰ ਬਣਾ ਰਿਹਾ ਸੀ, ਅਤੇ ਉਸਨੇ ਇਸਦਾ ਨਾਮ ਆਪਣੇ ਪੁੱਤਰ ਹਨੋਕ ਦੇ ਨਾਮ ਤੇ ਰੱਖਿਆ।
18ਹਨੋਕ ਤੋਂ ਈਰਾਦ ਜੰਮਿਆ ਅਤੇ ਈਰਾਦ ਤੋਂ ਮੇਹੂਯਾਏਲ ਜੰਮਿਆ, ਮੇਹੂਯਾਏਲ ਤੋਂ ਮਥੂਸ਼ਾਏਲ ਅਤੇ ਮਥੂਸ਼ਾਏਲ ਲਾਮਕ ਦਾ ਪਿਤਾ ਸੀ।
19ਲਾਮਕ ਨੇ ਦੋ ਔਰਤਾਂ ਨਾਲ ਵਿਆਹ ਕੀਤਾ, ਇੱਕ ਦਾ ਨਾਮ ਆਦਾਹ ਅਤੇ ਦੂਸਰੀ ਜ਼ਿੱਲਾਹ ਸੀ।
20ਆਦਾਹ ਨੇ ਯਬਾਲ ਨੂੰ ਜਨਮ ਦਿੱਤਾ; ਉਹ ਉਹਨਾਂ ਲੋਕਾਂ ਦਾ ਪਿਤਾ ਸੀ ਜੋ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਪਸ਼ੂ ਪਾਲਦੇ ਹਨ।