8ਉਹਨਾਂ ਨੇ ਉੱਤਰ ਦਿੱਤਾ, “ਅਸੀਂ ਦੋਹਾਂ ਨੇ ਸੁਪਨੇ ਵੇਖੇ ਸਨ ਪਰ ਉਹਨਾਂ ਦਾ ਅਰਥ ਦੱਸਣ ਵਾਲਾ ਕੋਈ ਨਹੀਂ ਹੈ।” ਤਦ ਯੋਸੇਫ਼ ਨੇ ਉਹਨਾਂ ਨੂੰ ਕਿਹਾ, “ਕੀ ਵਿਆਖਿਆ ਪਰਮੇਸ਼ਵਰ ਦੇ ਵੱਸ ਵਿੱਚ ਨਹੀਂ ਹੈ? ਮੈਨੂੰ ਆਪਣੇ ਸੁਪਨੇ ਦੱਸੋ।”
9ਤਾਂ ਪ੍ਰਧਾਨ ਸਾਕੀ ਨੇ ਯੋਸੇਫ਼ ਨੂੰ ਆਪਣਾ ਸੁਪਨਾ ਦੱਸਿਆ। ਉਸ ਨੇ ਉਸ ਨੂੰ ਕਿਹਾ, “ਸੁਪਨੇ ਵਿੱਚ ਮੈਂ ਆਪਣੇ ਸਾਹਮਣੇ ਇੱਕ ਅੰਗੂਰੀ ਵੇਲ ਦੇਖੀ,
10ਅਤੇ ਵੇਲ ਉੱਤੇ ਤਿੰਨ ਟਹਿਣੀਆਂ ਸਨ। ਜਿਵੇਂ ਹੀ ਇਹ ਉਗਿਆ, ਇਹ ਖਿੜ ਗਿਆ ਅਤੇ ਇਸ ਦੇ ਗੁੱਛੇ ਅੰਗੂਰ ਬਣ ਗਏ।
11ਫ਼ਿਰਾਊਨ ਦਾ ਪਿਆਲਾ ਮੇਰੇ ਹੱਥ ਵਿੱਚ ਸੀ ਅਤੇ ਮੈਂ ਅੰਗੂਰ ਲੈ ਕੇ ਫ਼ਿਰਾਊਨ ਦੇ ਪਿਆਲੇ ਵਿੱਚ ਨਿਚੋੜ ਦਿੱਤੇ ਅਤੇ ਪਿਆਲਾ ਉਸ ਦੇ ਹੱਥ ਵਿੱਚ ਦੇ ਦਿੱਤਾ।”
12ਯੋਸੇਫ਼ ਨੇ ਉਸ ਨੂੰ ਕਿਹਾ, “ਇਸਦਾ ਅਰਥ ਇਹ ਹੈ ਕਿ ਤਿੰਨ ਸ਼ਾਖਾਵਾਂ ਤਿੰਨ ਦਿਨ ਹਨ।