ਉਤਪਤ 40

ਉਹਨਾਂ ਨੇ ਉੱਤਰ ਦਿੱਤਾ, “ਅਸੀਂ ਦੋਹਾਂ ਨੇ ਸੁਪਨੇ ਵੇਖੇ ਸਨ ਪਰ ਉਹਨਾਂ ਦਾ ਅਰਥ ਦੱਸਣ ਵਾਲਾ ਕੋਈ ਨਹੀਂ ਹੈ।” ਤਦ ਯੋਸੇਫ਼ ਨੇ ਉਹਨਾਂ ਨੂੰ ਕਿਹਾ, “ਕੀ ਵਿਆਖਿਆ ਪਰਮੇਸ਼ਵਰ ਦੇ ਵੱਸ ਵਿੱਚ ਨਹੀਂ ਹੈ? ਮੈਨੂੰ ਆਪਣੇ ਸੁਪਨੇ ਦੱਸੋ।”

Genesis 40:8 (UKJV) And they said unto him, We have dreamed a dream, and there is no interpreter of it. And Joseph said unto them, Do not interpretations belong to God? tell me them, I pray you.

6ਅਗਲੀ ਸਵੇਰ ਯੋਸੇਫ਼ ਉਹਨਾਂ ਕੋਲ ਆਇਆ ਤਾਂ ਉਸ ਨੇ ਵੇਖਿਆ ਕਿ ਉਹ ਉਦਾਸ ਸਨ।

7ਤਾਂ ਉਸ ਨੇ ਫ਼ਿਰਾਊਨ ਦੇ ਅਧਿਕਾਰੀਆਂ ਨੂੰ ਜਿਹੜੇ ਉਸ ਦੇ ਮਾਲਕ ਦੇ ਘਰ ਵਿੱਚ ਉਸ ਦੇ ਨਾਲ ਕੈਦ ਵਿੱਚ ਸਨ ਪੁੱਛਿਆ, ਤੁਸੀਂ ਅੱਜ ਇੰਨੇ ਉਦਾਸ ਕਿਉਂ ਲੱਗ ਰਹੇ ਹੋ?

8ਉਹਨਾਂ ਨੇ ਉੱਤਰ ਦਿੱਤਾ, “ਅਸੀਂ ਦੋਹਾਂ ਨੇ ਸੁਪਨੇ ਵੇਖੇ ਸਨ ਪਰ ਉਹਨਾਂ ਦਾ ਅਰਥ ਦੱਸਣ ਵਾਲਾ ਕੋਈ ਨਹੀਂ ਹੈ।” ਤਦ ਯੋਸੇਫ਼ ਨੇ ਉਹਨਾਂ ਨੂੰ ਕਿਹਾ, “ਕੀ ਵਿਆਖਿਆ ਪਰਮੇਸ਼ਵਰ ਦੇ ਵੱਸ ਵਿੱਚ ਨਹੀਂ ਹੈ? ਮੈਨੂੰ ਆਪਣੇ ਸੁਪਨੇ ਦੱਸੋ।”

9ਤਾਂ ਪ੍ਰਧਾਨ ਸਾਕੀ ਨੇ ਯੋਸੇਫ਼ ਨੂੰ ਆਪਣਾ ਸੁਪਨਾ ਦੱਸਿਆ। ਉਸ ਨੇ ਉਸ ਨੂੰ ਕਿਹਾ, “ਸੁਪਨੇ ਵਿੱਚ ਮੈਂ ਆਪਣੇ ਸਾਹਮਣੇ ਇੱਕ ਅੰਗੂਰੀ ਵੇਲ ਦੇਖੀ,

10ਅਤੇ ਵੇਲ ਉੱਤੇ ਤਿੰਨ ਟਹਿਣੀਆਂ ਸਨ। ਜਿਵੇਂ ਹੀ ਇਹ ਉਗਿਆ, ਇਹ ਖਿੜ ਗਿਆ ਅਤੇ ਇਸ ਦੇ ਗੁੱਛੇ ਅੰਗੂਰ ਬਣ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.