ਉਤਪਤ 40

ਤਾਂ ਪ੍ਰਧਾਨ ਸਾਕੀ ਨੇ ਯੋਸੇਫ਼ ਨੂੰ ਆਪਣਾ ਸੁਪਨਾ ਦੱਸਿਆ। ਉਸ ਨੇ ਉਸ ਨੂੰ ਕਿਹਾ, “ਸੁਪਨੇ ਵਿੱਚ ਮੈਂ ਆਪਣੇ ਸਾਹਮਣੇ ਇੱਕ ਅੰਗੂਰੀ ਵੇਲ ਦੇਖੀ,

Genesis 40:9 (UKJV) And the chief butler told his dream to Joseph, and said to him, In my dream, behold, a vine was before me;

7ਤਾਂ ਉਸ ਨੇ ਫ਼ਿਰਾਊਨ ਦੇ ਅਧਿਕਾਰੀਆਂ ਨੂੰ ਜਿਹੜੇ ਉਸ ਦੇ ਮਾਲਕ ਦੇ ਘਰ ਵਿੱਚ ਉਸ ਦੇ ਨਾਲ ਕੈਦ ਵਿੱਚ ਸਨ ਪੁੱਛਿਆ, ਤੁਸੀਂ ਅੱਜ ਇੰਨੇ ਉਦਾਸ ਕਿਉਂ ਲੱਗ ਰਹੇ ਹੋ?

8ਉਹਨਾਂ ਨੇ ਉੱਤਰ ਦਿੱਤਾ, “ਅਸੀਂ ਦੋਹਾਂ ਨੇ ਸੁਪਨੇ ਵੇਖੇ ਸਨ ਪਰ ਉਹਨਾਂ ਦਾ ਅਰਥ ਦੱਸਣ ਵਾਲਾ ਕੋਈ ਨਹੀਂ ਹੈ।” ਤਦ ਯੋਸੇਫ਼ ਨੇ ਉਹਨਾਂ ਨੂੰ ਕਿਹਾ, “ਕੀ ਵਿਆਖਿਆ ਪਰਮੇਸ਼ਵਰ ਦੇ ਵੱਸ ਵਿੱਚ ਨਹੀਂ ਹੈ? ਮੈਨੂੰ ਆਪਣੇ ਸੁਪਨੇ ਦੱਸੋ।”

9ਤਾਂ ਪ੍ਰਧਾਨ ਸਾਕੀ ਨੇ ਯੋਸੇਫ਼ ਨੂੰ ਆਪਣਾ ਸੁਪਨਾ ਦੱਸਿਆ। ਉਸ ਨੇ ਉਸ ਨੂੰ ਕਿਹਾ, “ਸੁਪਨੇ ਵਿੱਚ ਮੈਂ ਆਪਣੇ ਸਾਹਮਣੇ ਇੱਕ ਅੰਗੂਰੀ ਵੇਲ ਦੇਖੀ,

10ਅਤੇ ਵੇਲ ਉੱਤੇ ਤਿੰਨ ਟਹਿਣੀਆਂ ਸਨ। ਜਿਵੇਂ ਹੀ ਇਹ ਉਗਿਆ, ਇਹ ਖਿੜ ਗਿਆ ਅਤੇ ਇਸ ਦੇ ਗੁੱਛੇ ਅੰਗੂਰ ਬਣ ਗਏ।

11ਫ਼ਿਰਾਊਨ ਦਾ ਪਿਆਲਾ ਮੇਰੇ ਹੱਥ ਵਿੱਚ ਸੀ ਅਤੇ ਮੈਂ ਅੰਗੂਰ ਲੈ ਕੇ ਫ਼ਿਰਾਊਨ ਦੇ ਪਿਆਲੇ ਵਿੱਚ ਨਿਚੋੜ ਦਿੱਤੇ ਅਤੇ ਪਿਆਲਾ ਉਸ ਦੇ ਹੱਥ ਵਿੱਚ ਦੇ ਦਿੱਤਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.