3ਅਤੇ ਉਹਨਾਂ ਨੂੰ ਪਹਿਰੇਦਾਰਾਂ ਦੇ ਸਰਦਾਰ ਦੇ ਘਰ ਉਸੇ ਕੈਦਖ਼ਾਨੇ ਵਿੱਚ ਰੱਖਿਆ ਜਿੱਥੇ ਯੋਸੇਫ਼ ਸੀ।
4ਪਹਿਰੇਦਾਰਾਂ ਦੇ ਸਰਦਾਰ ਨੇ ਉਹਨਾਂ ਨੂੰ ਯੋਸੇਫ਼ ਦੇ ਹਵਾਲੇ ਕੀਤਾ ਅਤੇ ਯੋਸੇਫ਼ ਉਹਨਾਂ ਦਾ ਧਿਆਨ ਰੱਖਦਾ ਰਿਹਾ। ਕੁਝ ਸਮੇਂ ਲਈ ਹਿਰਾਸਤ ਵਿੱਚ ਰਹਿਣ ਤੋਂ ਬਾਅਦ,
5ਮਿਸਰ ਦੇ ਰਾਜੇ ਦਾ ਸਾਕੀ ਅਤੇ ਰਸੋਈਆ ਜੋ ਕੈਦ ਵਿੱਚ ਸਨ, ਉਹਨਾਂ ਵਿੱਚੋਂ ਦੋਵਾਂ ਨੇ ਉਸੇ ਰਾਤ ਇੱਕ ਸੁਪਨਾ ਦੇਖਿਆ ਅਤੇ ਹਰੇਕ ਸੁਪਨੇ ਦਾ ਅਲੱਗ-ਅਲੱਗ ਅਰਥ ਸੀ।
6ਅਗਲੀ ਸਵੇਰ ਯੋਸੇਫ਼ ਉਹਨਾਂ ਕੋਲ ਆਇਆ ਤਾਂ ਉਸ ਨੇ ਵੇਖਿਆ ਕਿ ਉਹ ਉਦਾਸ ਸਨ।
7ਤਾਂ ਉਸ ਨੇ ਫ਼ਿਰਾਊਨ ਦੇ ਅਧਿਕਾਰੀਆਂ ਨੂੰ ਜਿਹੜੇ ਉਸ ਦੇ ਮਾਲਕ ਦੇ ਘਰ ਵਿੱਚ ਉਸ ਦੇ ਨਾਲ ਕੈਦ ਵਿੱਚ ਸਨ ਪੁੱਛਿਆ, ਤੁਸੀਂ ਅੱਜ ਇੰਨੇ ਉਦਾਸ ਕਿਉਂ ਲੱਗ ਰਹੇ ਹੋ?