ਉਤਪਤ 40

ਅਤੇ ਉਹਨਾਂ ਨੂੰ ਪਹਿਰੇਦਾਰਾਂ ਦੇ ਸਰਦਾਰ ਦੇ ਘਰ ਉਸੇ ਕੈਦਖ਼ਾਨੇ ਵਿੱਚ ਰੱਖਿਆ ਜਿੱਥੇ ਯੋਸੇਫ਼ ਸੀ।

Genesis 40:3 (UKJV) And he put them in ward in the house of the captain of the guard, into the prison, the place where Joseph was bound.

1ਕੁਝ ਸਮੇਂ ਬਾਅਦ, ਮਿਸਰ ਦੇ ਰਾਜੇ ਦੇ ਸਾਕੀ ਅਤੇ ਰਸੋਈਏ ਨੇ ਆਪਣੇ ਮਾਲਕ, ਮਿਸਰ ਦੇ ਰਾਜੇ ਨੂੰ ਨਾਰਾਜ਼ ਕੀਤਾ।

2ਫ਼ਿਰਾਊਨ ਆਪਣੇ ਦੋ ਅਧਿਕਾਰੀਆਂ ਅਰਥਾਤ ਮੁੱਖ ਸਾਕੀ ਅਤੇ ਰਸੋਈਏ ਉੱਤੇ ਗੁੱਸੇ ਹੋ ਗਿਆ,

3ਅਤੇ ਉਹਨਾਂ ਨੂੰ ਪਹਿਰੇਦਾਰਾਂ ਦੇ ਸਰਦਾਰ ਦੇ ਘਰ ਉਸੇ ਕੈਦਖ਼ਾਨੇ ਵਿੱਚ ਰੱਖਿਆ ਜਿੱਥੇ ਯੋਸੇਫ਼ ਸੀ।

4ਪਹਿਰੇਦਾਰਾਂ ਦੇ ਸਰਦਾਰ ਨੇ ਉਹਨਾਂ ਨੂੰ ਯੋਸੇਫ਼ ਦੇ ਹਵਾਲੇ ਕੀਤਾ ਅਤੇ ਯੋਸੇਫ਼ ਉਹਨਾਂ ਦਾ ਧਿਆਨ ਰੱਖਦਾ ਰਿਹਾ। ਕੁਝ ਸਮੇਂ ਲਈ ਹਿਰਾਸਤ ਵਿੱਚ ਰਹਿਣ ਤੋਂ ਬਾਅਦ,

5ਮਿਸਰ ਦੇ ਰਾਜੇ ਦਾ ਸਾਕੀ ਅਤੇ ਰਸੋਈਆ ਜੋ ਕੈਦ ਵਿੱਚ ਸਨ, ਉਹਨਾਂ ਵਿੱਚੋਂ ਦੋਵਾਂ ਨੇ ਉਸੇ ਰਾਤ ਇੱਕ ਸੁਪਨਾ ਦੇਖਿਆ ਅਤੇ ਹਰੇਕ ਸੁਪਨੇ ਦਾ ਅਲੱਗ-ਅਲੱਗ ਅਰਥ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.