19ਉਹਨਾਂ ਤੋਂ ਬਾਅਦ, ਸੱਤ ਹੋਰ ਗਾਵਾਂ ਆਈਆਂ ਜਿਹੜੀਆਂ ਖੋਖਲੀਆਂ ਅਤੇ ਬਹੁਤ ਭੈੜੀਆਂ ਅਤੇ ਪਤਲੀਆਂ ਸਨ। ਮੈਂ ਮਿਸਰ ਦੀ ਸਾਰੀ ਧਰਤੀ ਵਿੱਚ ਅਜਿਹੀਆਂ ਭੈੜੀਆਂ ਗਾਵਾਂ ਕਦੇ ਨਹੀਂ ਦੇਖੀਆਂ ਸਨ।
20ਪਤਲੀਆਂ ਅਤੇ ਭੈੜੀਆਂ ਗਾਵਾਂ ਨੇ ਉਹਨਾਂ ਸੱਤ ਮੋਟੀਆਂ ਗਾਵਾਂ ਨੂੰ ਖਾ ਲਿਆ ਜਿਹੜੀਆਂ ਪਹਿਲਾਂ ਆਈਆਂ ਸਨ।
21ਉਨ੍ਹਾਂ ਨੇ ਉਨ੍ਹਾਂ ਨੂੰ ਖਾ ਲਿਆ ਪਰ ਵੇਖਣ ਵਿੱਚ ਮਲੂਮ ਨਾ ਹੋਇਆ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਖਾ ਲਿਆ ਹੈ ਕਿਉ ਜੋ ਉਹ ਵੇਖਣ ਵਿੱਚ ਪਹਿਲਾ ਦੀ ਤਰ੍ਹਾਂ ਹੀ ਸਨ। ਫਿਰ ਮੈਂ ਜਾਗ ਪਿਆ।
22“ਫਿਰ ਮੈਂ ਦੂਸਰਾ ਸੁਪਨਾ ਵੇਖਿਆ ਅਤੇ ਵੇਖੋ, ਇੱਕ ਨੜ ਵਿੱਚੋਂ ਭਰੇ ਹੋਏ ਅਤੇ ਚੰਗੇ ਸੱਤ ਸਿੱਟੇ ਨਿੱਕਲੇ।
23ਉਹਨਾਂ ਤੋਂ ਬਾਅਦ ਅਨਾਜ ਦੇ ਸੱਤ ਹੋਰ ਸਿੱਟੇ ਕੁਮਲਾਏ ਹੋਏ, ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਫੁੱਟ ਨਿੱਕਲੇ।