22“ਫਿਰ ਮੈਂ ਦੂਸਰਾ ਸੁਪਨਾ ਵੇਖਿਆ ਅਤੇ ਵੇਖੋ, ਇੱਕ ਨੜ ਵਿੱਚੋਂ ਭਰੇ ਹੋਏ ਅਤੇ ਚੰਗੇ ਸੱਤ ਸਿੱਟੇ ਨਿੱਕਲੇ।
23ਉਹਨਾਂ ਤੋਂ ਬਾਅਦ ਅਨਾਜ ਦੇ ਸੱਤ ਹੋਰ ਸਿੱਟੇ ਕੁਮਲਾਏ ਹੋਏ, ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਫੁੱਟ ਨਿੱਕਲੇ।
24ਅਨਾਜ ਦੇ ਪਤਲੇ ਸਿੱਟਿਆ ਨੇ ਸੱਤ ਚੰਗੇ ਸਿੱਟਿਆ ਨੂੰ ਨਿਗਲ ਲਿਆ। ਮੈਂ ਇਹ ਗੱਲ ਜਾਦੂਗਰਾਂ ਨੂੰ ਦੱਸੀ, ਪਰ ਉਹਨਾਂ ਵਿੱਚੋਂ ਕੋਈ ਵੀ ਮੈਨੂੰ ਇਸਦਾ ਅਰਥ ਨਾ ਦੱਸ ਸਕਿਆ।”
25ਤਦ ਯੋਸੇਫ਼ ਨੇ ਫ਼ਿਰਾਊਨ ਨੂੰ ਆਖਿਆ, ਫ਼ਿਰਾਊਨ ਦਾ ਸੁਪਨਾ ਇੱਕੋ ਹੀ ਹੈ। ਪਰਮੇਸ਼ਵਰ ਜੋ ਕੁਝ ਉਹ ਕਰਨ ਵਾਲਾ ਹੈ ਉਸ ਨੇ ਫ਼ਿਰਾਊਨ ਉੱਤੇ ਪ੍ਰਗਟ ਕੀਤਾ ਹੈ।
26ਸੱਤ ਚੰਗੀਆਂ ਗਾਵਾਂ ਸੱਤ ਸਾਲ ਹਨ, ਅਤੇ ਅਨਾਜ ਦੇ ਸੱਤ ਚੰਗੇ ਸਿੱਟੇ ਵੀ ਸੱਤ ਸਾਲ ਹਨ, ਇਹ ਸੁਪਨਾ ਇੱਕੋ ਹੀ ਹੈ।