ਉਤਪਤ 41

ਤਦ ਯੋਸੇਫ਼ ਨੇ ਫ਼ਿਰਾਊਨ ਨੂੰ ਆਖਿਆ, ਫ਼ਿਰਾਊਨ ਦਾ ਸੁਪਨਾ ਇੱਕੋ ਹੀ ਹੈ। ਪਰਮੇਸ਼ਵਰ ਜੋ ਕੁਝ ਉਹ ਕਰਨ ਵਾਲਾ ਹੈ ਉਸ ਨੇ ਫ਼ਿਰਾਊਨ ਉੱਤੇ ਪ੍ਰਗਟ ਕੀਤਾ ਹੈ।

Genesis 41:25 (UKJV) And Joseph said unto Pharaoh, The dream of Pharaoh is one: God has showed Pharaoh what he is about to do.

23ਉਹਨਾਂ ਤੋਂ ਬਾਅਦ ਅਨਾਜ ਦੇ ਸੱਤ ਹੋਰ ਸਿੱਟੇ ਕੁਮਲਾਏ ਹੋਏ, ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਫੁੱਟ ਨਿੱਕਲੇ।

24ਅਨਾਜ ਦੇ ਪਤਲੇ ਸਿੱਟਿਆ ਨੇ ਸੱਤ ਚੰਗੇ ਸਿੱਟਿਆ ਨੂੰ ਨਿਗਲ ਲਿਆ। ਮੈਂ ਇਹ ਗੱਲ ਜਾਦੂਗਰਾਂ ਨੂੰ ਦੱਸੀ, ਪਰ ਉਹਨਾਂ ਵਿੱਚੋਂ ਕੋਈ ਵੀ ਮੈਨੂੰ ਇਸਦਾ ਅਰਥ ਨਾ ਦੱਸ ਸਕਿਆ।”

25ਤਦ ਯੋਸੇਫ਼ ਨੇ ਫ਼ਿਰਾਊਨ ਨੂੰ ਆਖਿਆ, ਫ਼ਿਰਾਊਨ ਦਾ ਸੁਪਨਾ ਇੱਕੋ ਹੀ ਹੈ। ਪਰਮੇਸ਼ਵਰ ਜੋ ਕੁਝ ਉਹ ਕਰਨ ਵਾਲਾ ਹੈ ਉਸ ਨੇ ਫ਼ਿਰਾਊਨ ਉੱਤੇ ਪ੍ਰਗਟ ਕੀਤਾ ਹੈ।

26ਸੱਤ ਚੰਗੀਆਂ ਗਾਵਾਂ ਸੱਤ ਸਾਲ ਹਨ, ਅਤੇ ਅਨਾਜ ਦੇ ਸੱਤ ਚੰਗੇ ਸਿੱਟੇ ਵੀ ਸੱਤ ਸਾਲ ਹਨ, ਇਹ ਸੁਪਨਾ ਇੱਕੋ ਹੀ ਹੈ।

27ਜਿਹੜੀਆਂ ਸੱਤ ਪਤਲੀਆਂ ਅਤੇ ਭੈੜੀਆਂ ਗਾਵਾਂ ਬਾਅਦ ਵਿੱਚ ਆਈਆਂ ਅਤੇ ਉਹ ਸੱਤ ਸਿੱਟੇ ਜਿਹੜੇ ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਸਨ, ਉਹ ਕਾਲ ਦੇ ਸੱਤ ਸਾਲ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.