26ਸੱਤ ਚੰਗੀਆਂ ਗਾਵਾਂ ਸੱਤ ਸਾਲ ਹਨ, ਅਤੇ ਅਨਾਜ ਦੇ ਸੱਤ ਚੰਗੇ ਸਿੱਟੇ ਵੀ ਸੱਤ ਸਾਲ ਹਨ, ਇਹ ਸੁਪਨਾ ਇੱਕੋ ਹੀ ਹੈ।
27ਜਿਹੜੀਆਂ ਸੱਤ ਪਤਲੀਆਂ ਅਤੇ ਭੈੜੀਆਂ ਗਾਵਾਂ ਬਾਅਦ ਵਿੱਚ ਆਈਆਂ ਅਤੇ ਉਹ ਸੱਤ ਸਿੱਟੇ ਜਿਹੜੇ ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਸਨ, ਉਹ ਕਾਲ ਦੇ ਸੱਤ ਸਾਲ ਹੋਣਗੇ।
28“ਇਹ ਉਹੀ ਗੱਲ ਹੈ ਜਿਹੜੀ ਮੈਂ ਫ਼ਿਰਾਊਨ ਨਾਲ ਕੀਤੀ ਹੈ ਕਿ ਪਰਮੇਸ਼ਵਰ ਜੋ ਕੁਝ ਕਰਨ ਵਾਲਾ ਹੈ ਉਸਨੇ ਫ਼ਿਰਾਊਨ ਉੱਤੇ ਪ੍ਰਗਟ ਕਰ ਦਿੱਤਾ ਹੈ।
29ਸਾਰੇ ਮਿਸਰ ਦੇਸ਼ ਵਿੱਚ ਸੱਤ ਸਾਲ ਭਰਪੂਰ ਫਸਲ ਹੋਵੇਗੀ,
30ਪਰ ਸੱਤ ਸਾਲਾਂ ਦਾ ਕਾਲ ਉਹਨਾਂ ਦੇ ਮਗਰ ਆਵੇਗਾ। ਤਦ ਮਿਸਰ ਦੇਸ਼ ਦੇ ਲੋਕ ਸਾਰੀ ਉਪਜ ਨੂੰ ਭੁੱਲ ਜਾਣਗੇ, ਅਤੇ ਕਾਲ ਦੇਸ਼ ਨੂੰ ਤਬਾਹ ਕਰ ਦੇਵੇਗਾ।