ਉਤਪਤ 41

ਪਰ ਸੱਤ ਸਾਲਾਂ ਦਾ ਕਾਲ ਉਹਨਾਂ ਦੇ ਮਗਰ ਆਵੇਗਾ। ਤਦ ਮਿਸਰ ਦੇਸ਼ ਦੇ ਲੋਕ ਸਾਰੀ ਉਪਜ ਨੂੰ ਭੁੱਲ ਜਾਣਗੇ, ਅਤੇ ਕਾਲ ਦੇਸ਼ ਨੂੰ ਤਬਾਹ ਕਰ ਦੇਵੇਗਾ।

Genesis 41:30 (UKJV) And there shall arise after them seven years of famine; and all the plenty shall be forgotten in the land of Egypt; and the famine shall consume the land;

28“ਇਹ ਉਹੀ ਗੱਲ ਹੈ ਜਿਹੜੀ ਮੈਂ ਫ਼ਿਰਾਊਨ ਨਾਲ ਕੀਤੀ ਹੈ ਕਿ ਪਰਮੇਸ਼ਵਰ ਜੋ ਕੁਝ ਕਰਨ ਵਾਲਾ ਹੈ ਉਸਨੇ ਫ਼ਿਰਾਊਨ ਉੱਤੇ ਪ੍ਰਗਟ ਕਰ ਦਿੱਤਾ ਹੈ।

29ਸਾਰੇ ਮਿਸਰ ਦੇਸ਼ ਵਿੱਚ ਸੱਤ ਸਾਲ ਭਰਪੂਰ ਫਸਲ ਹੋਵੇਗੀ,

30ਪਰ ਸੱਤ ਸਾਲਾਂ ਦਾ ਕਾਲ ਉਹਨਾਂ ਦੇ ਮਗਰ ਆਵੇਗਾ। ਤਦ ਮਿਸਰ ਦੇਸ਼ ਦੇ ਲੋਕ ਸਾਰੀ ਉਪਜ ਨੂੰ ਭੁੱਲ ਜਾਣਗੇ, ਅਤੇ ਕਾਲ ਦੇਸ਼ ਨੂੰ ਤਬਾਹ ਕਰ ਦੇਵੇਗਾ।

31ਅਤੇ ਕਾਲ ਇੰਨਾ ਭਿਆਕਰ ਹੋਵੇਗਾ ਕਿ ਚੰਗੀ ਫਸਲ ਅਤੇ ਉਪਜ ਕਿਸੇ ਨੂੰ ਯਾਦ ਤੱਕ ਨਹੀਂ ਰਹੇਗੀ।

32ਫ਼ਿਰਾਊਨ ਨੂੰ ਇਹ ਸੁਪਨਾ ਦੋ ਰੂਪਾਂ ਵਿੱਚ ਦਿੱਤਾ ਗਿਆ ਸੀ ਕਿ ਇਸ ਗੱਲ ਦਾ ਪਰਮੇਸ਼ਵਰ ਨੇ ਪੱਕਾ ਫ਼ੈਸਲਾ ਕੀਤਾ ਹੈ ਅਤੇ ਪਰਮੇਸ਼ਵਰ ਜਲਦੀ ਹੀ ਇਸ ਨੂੰ ਪੂਰਾ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.