ਉਤਪਤ 41

ਅਤੇ ਕਾਲ ਇੰਨਾ ਭਿਆਕਰ ਹੋਵੇਗਾ ਕਿ ਚੰਗੀ ਫਸਲ ਅਤੇ ਉਪਜ ਕਿਸੇ ਨੂੰ ਯਾਦ ਤੱਕ ਨਹੀਂ ਰਹੇਗੀ।

Genesis 41:31 (UKJV) And the plenty shall not be known in the land by reason of that famine following; for it shall be very grievous.

29ਸਾਰੇ ਮਿਸਰ ਦੇਸ਼ ਵਿੱਚ ਸੱਤ ਸਾਲ ਭਰਪੂਰ ਫਸਲ ਹੋਵੇਗੀ,

30ਪਰ ਸੱਤ ਸਾਲਾਂ ਦਾ ਕਾਲ ਉਹਨਾਂ ਦੇ ਮਗਰ ਆਵੇਗਾ। ਤਦ ਮਿਸਰ ਦੇਸ਼ ਦੇ ਲੋਕ ਸਾਰੀ ਉਪਜ ਨੂੰ ਭੁੱਲ ਜਾਣਗੇ, ਅਤੇ ਕਾਲ ਦੇਸ਼ ਨੂੰ ਤਬਾਹ ਕਰ ਦੇਵੇਗਾ।

31ਅਤੇ ਕਾਲ ਇੰਨਾ ਭਿਆਕਰ ਹੋਵੇਗਾ ਕਿ ਚੰਗੀ ਫਸਲ ਅਤੇ ਉਪਜ ਕਿਸੇ ਨੂੰ ਯਾਦ ਤੱਕ ਨਹੀਂ ਰਹੇਗੀ।

32ਫ਼ਿਰਾਊਨ ਨੂੰ ਇਹ ਸੁਪਨਾ ਦੋ ਰੂਪਾਂ ਵਿੱਚ ਦਿੱਤਾ ਗਿਆ ਸੀ ਕਿ ਇਸ ਗੱਲ ਦਾ ਪਰਮੇਸ਼ਵਰ ਨੇ ਪੱਕਾ ਫ਼ੈਸਲਾ ਕੀਤਾ ਹੈ ਅਤੇ ਪਰਮੇਸ਼ਵਰ ਜਲਦੀ ਹੀ ਇਸ ਨੂੰ ਪੂਰਾ ਕਰੇਗਾ।

33“ਇਸ ਲਈ ਹੁਣ ਫ਼ਿਰਾਊਨ ਇੱਕ ਸਮਝਦਾਰ ਅਤੇ ਬੁੱਧੀਮਾਨ ਆਦਮੀ ਦੀ ਭਾਲ ਕਰੇ ਅਤੇ ਉਸਨੂੰ ਮਿਸਰ ਦੀ ਧਰਤੀ ਦਾ ਅਧਿਕਾਰੀ ਬਣਾ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.