ਉਤਪਤ 41

ਉਹਨਾਂ ਤੋਂ ਬਾਅਦ, ਸੱਤ ਹੋਰ ਗਾਵਾਂ ਜਿਹੜੀਆਂ ਭੈੜੀਆਂ ਅਤੇ ਸਰੀਰ ਵਿੱਚ ਲਿੱਸੀਆਂ ਸਨ, ਨੀਲ ਨਦੀ ਵਿੱਚੋਂ ਨਿੱਕਲ ਕੇ ਨਦੀ ਦੇ ਕੰਢੇ ਉਹਨਾਂ ਦੇ ਕੋਲ ਖੜ੍ਹੀਆਂ ਸਨ।

Genesis 41:3 (UKJV) And, behold, seven other cattle came up after them out of the river, ill favoured and thin; and stood by the other cattle upon the brink of the river.

1ਜਦੋਂ ਪੂਰੇ ਦੋ ਸਾਲ ਬੀਤ ਗਏ ਤਾਂ ਫ਼ਿਰਾਊਨ ਨੂੰ ਇੱਕ ਸੁਪਨਾ ਆਇਆ ਕਿ ਉਹ ਨੀਲ ਨਦੀ ਦੇ ਕੰਢੇ ਖੜ੍ਹਾ ਸੀ,

2ਜਦੋਂ ਨੀਲ ਨਦੀ ਵਿੱਚੋਂ ਸੱਤ ਗਊਆਂ ਨਿੱਕਲੀਆਂ, ਜਿਹੜੀਆਂ ਸੋਹਣੀਆਂ ਅਤੇ ਮੋਟੀਆਂ ਸਨ ਅਤੇ ਉਹ ਨਦੀ ਦੇ ਕਿਨਾਰੇ ਘਾਹ ਚੁੱਗਣ ਲੱਗ ਪਈਆਂ।

3ਉਹਨਾਂ ਤੋਂ ਬਾਅਦ, ਸੱਤ ਹੋਰ ਗਾਵਾਂ ਜਿਹੜੀਆਂ ਭੈੜੀਆਂ ਅਤੇ ਸਰੀਰ ਵਿੱਚ ਲਿੱਸੀਆਂ ਸਨ, ਨੀਲ ਨਦੀ ਵਿੱਚੋਂ ਨਿੱਕਲ ਕੇ ਨਦੀ ਦੇ ਕੰਢੇ ਉਹਨਾਂ ਦੇ ਕੋਲ ਖੜ੍ਹੀਆਂ ਸਨ।

4ਅਤੇ ਜਿਹੜੀਆਂ ਭੈੜੀਆਂ ਅਤੇ ਲਿੱਸੀਆਂ ਗਾਵਾਂ ਸਨ, ਉਹਨਾਂ ਨੇ ਸੱਤ ਸੋਹਣੀਆਂ ਅਤੇ ਮੋਟੀਆਂ ਗਾਵਾਂ ਨੂੰ ਖਾ ਲਿਆ। ਤਦ ਫ਼ਿਰਾਊਨ ਜਾਗ ਪਿਆ।

5ਉਹ ਫੇਰ ਸੌਂ ਗਿਆ ਅਤੇ ਉਸ ਨੇ ਦੂਜਾ ਸੁਪਨਾ ਵੇਖਿਆ, ਤਾਂ ਵੇਖੋ ਮੋਟੇ ਅਤੇ ਚੰਗੇ ਸੱਤ ਸਿੱਟੇ ਇੱਕ ਨੜ ਵਿੱਚੋਂ ਨਿੱਕਲੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.