3ਉਹਨਾਂ ਤੋਂ ਬਾਅਦ, ਸੱਤ ਹੋਰ ਗਾਵਾਂ ਜਿਹੜੀਆਂ ਭੈੜੀਆਂ ਅਤੇ ਸਰੀਰ ਵਿੱਚ ਲਿੱਸੀਆਂ ਸਨ, ਨੀਲ ਨਦੀ ਵਿੱਚੋਂ ਨਿੱਕਲ ਕੇ ਨਦੀ ਦੇ ਕੰਢੇ ਉਹਨਾਂ ਦੇ ਕੋਲ ਖੜ੍ਹੀਆਂ ਸਨ।
4ਅਤੇ ਜਿਹੜੀਆਂ ਭੈੜੀਆਂ ਅਤੇ ਲਿੱਸੀਆਂ ਗਾਵਾਂ ਸਨ, ਉਹਨਾਂ ਨੇ ਸੱਤ ਸੋਹਣੀਆਂ ਅਤੇ ਮੋਟੀਆਂ ਗਾਵਾਂ ਨੂੰ ਖਾ ਲਿਆ। ਤਦ ਫ਼ਿਰਾਊਨ ਜਾਗ ਪਿਆ।
5ਉਹ ਫੇਰ ਸੌਂ ਗਿਆ ਅਤੇ ਉਸ ਨੇ ਦੂਜਾ ਸੁਪਨਾ ਵੇਖਿਆ, ਤਾਂ ਵੇਖੋ ਮੋਟੇ ਅਤੇ ਚੰਗੇ ਸੱਤ ਸਿੱਟੇ ਇੱਕ ਨੜ ਵਿੱਚੋਂ ਨਿੱਕਲੇ।
6ਉਹਨਾਂ ਤੋਂ ਬਾਅਦ, ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਅਨਾਜ ਦੇ ਸੱਤ ਹੋਰ ਸਿੱਟੇ ਨਿੱਕਲੇ।
7ਅਨਾਜ ਦੇ ਪਤਲੇ ਸਿੱਟਿਆ ਨੇ ਸੱਤ ਤੰਦਰੁਸਤ ਅਤੇ ਭਰੇ ਹੋਏ ਸਿੱਟਿਆ ਨੂੰ ਨਿਗਲ ਲਿਆ, ਤਦ ਫ਼ਿਰਾਊਨ ਜਾਗ ਪਿਆ ਅਤੇ ਜਾਣਿਆ ਕਿ ਇਹ ਇੱਕ ਸੁਪਨਾ ਸੀ।