ਉਤਪਤ 41

ਅਤੇ ਜਿਹੜੀਆਂ ਭੈੜੀਆਂ ਅਤੇ ਲਿੱਸੀਆਂ ਗਾਵਾਂ ਸਨ, ਉਹਨਾਂ ਨੇ ਸੱਤ ਸੋਹਣੀਆਂ ਅਤੇ ਮੋਟੀਆਂ ਗਾਵਾਂ ਨੂੰ ਖਾ ਲਿਆ। ਤਦ ਫ਼ਿਰਾਊਨ ਜਾਗ ਪਿਆ।

Genesis 41:4 (UKJV) And the ill favoured and thin cattle did eat up the seven well favoured and fat cattle. So Pharaoh awoke.

2ਜਦੋਂ ਨੀਲ ਨਦੀ ਵਿੱਚੋਂ ਸੱਤ ਗਊਆਂ ਨਿੱਕਲੀਆਂ, ਜਿਹੜੀਆਂ ਸੋਹਣੀਆਂ ਅਤੇ ਮੋਟੀਆਂ ਸਨ ਅਤੇ ਉਹ ਨਦੀ ਦੇ ਕਿਨਾਰੇ ਘਾਹ ਚੁੱਗਣ ਲੱਗ ਪਈਆਂ।

3ਉਹਨਾਂ ਤੋਂ ਬਾਅਦ, ਸੱਤ ਹੋਰ ਗਾਵਾਂ ਜਿਹੜੀਆਂ ਭੈੜੀਆਂ ਅਤੇ ਸਰੀਰ ਵਿੱਚ ਲਿੱਸੀਆਂ ਸਨ, ਨੀਲ ਨਦੀ ਵਿੱਚੋਂ ਨਿੱਕਲ ਕੇ ਨਦੀ ਦੇ ਕੰਢੇ ਉਹਨਾਂ ਦੇ ਕੋਲ ਖੜ੍ਹੀਆਂ ਸਨ।

4ਅਤੇ ਜਿਹੜੀਆਂ ਭੈੜੀਆਂ ਅਤੇ ਲਿੱਸੀਆਂ ਗਾਵਾਂ ਸਨ, ਉਹਨਾਂ ਨੇ ਸੱਤ ਸੋਹਣੀਆਂ ਅਤੇ ਮੋਟੀਆਂ ਗਾਵਾਂ ਨੂੰ ਖਾ ਲਿਆ। ਤਦ ਫ਼ਿਰਾਊਨ ਜਾਗ ਪਿਆ।

5ਉਹ ਫੇਰ ਸੌਂ ਗਿਆ ਅਤੇ ਉਸ ਨੇ ਦੂਜਾ ਸੁਪਨਾ ਵੇਖਿਆ, ਤਾਂ ਵੇਖੋ ਮੋਟੇ ਅਤੇ ਚੰਗੇ ਸੱਤ ਸਿੱਟੇ ਇੱਕ ਨੜ ਵਿੱਚੋਂ ਨਿੱਕਲੇ।

6ਉਹਨਾਂ ਤੋਂ ਬਾਅਦ, ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਅਨਾਜ ਦੇ ਸੱਤ ਹੋਰ ਸਿੱਟੇ ਨਿੱਕਲੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.