32ਫ਼ਿਰਾਊਨ ਨੂੰ ਇਹ ਸੁਪਨਾ ਦੋ ਰੂਪਾਂ ਵਿੱਚ ਦਿੱਤਾ ਗਿਆ ਸੀ ਕਿ ਇਸ ਗੱਲ ਦਾ ਪਰਮੇਸ਼ਵਰ ਨੇ ਪੱਕਾ ਫ਼ੈਸਲਾ ਕੀਤਾ ਹੈ ਅਤੇ ਪਰਮੇਸ਼ਵਰ ਜਲਦੀ ਹੀ ਇਸ ਨੂੰ ਪੂਰਾ ਕਰੇਗਾ।
33“ਇਸ ਲਈ ਹੁਣ ਫ਼ਿਰਾਊਨ ਇੱਕ ਸਮਝਦਾਰ ਅਤੇ ਬੁੱਧੀਮਾਨ ਆਦਮੀ ਦੀ ਭਾਲ ਕਰੇ ਅਤੇ ਉਸਨੂੰ ਮਿਸਰ ਦੀ ਧਰਤੀ ਦਾ ਅਧਿਕਾਰੀ ਬਣਾ ਦੇਵੇ।
34ਫ਼ਿਰਾਊਨ ਸੱਤਾਂ ਸਾਲਾਂ ਦੀ ਭਰਪੂਰਤਾ ਦੇ ਦੌਰਾਨ ਮਿਸਰ ਦੀ ਫ਼ਸਲ ਦਾ ਪੰਜਵਾਂ ਹਿੱਸਾ ਲੈਣ ਲਈ ਦੇਸ਼ ਉੱਤੇ ਅਧਿਕਾਰੀ ਨਿਯੁਕਤ ਕਰੇ।
35ਉਹ ਇਨ੍ਹਾਂ ਆਉਣ ਵਾਲੇ ਚੰਗਿਆ ਸਾਲਾਂ ਦਾ ਸਾਰਾ ਅੰਨ ਇਕੱਠਾ ਕਰੇ ਅਤੇ ਫ਼ਿਰਾਊਨ ਦੇ ਅਧੀਨ ਨਗਰਾਂ ਵਿੱਚ ਅੰਨ ਦੇ ਢੇਰ ਲਾਉਣ ਅਤੇ ਉਸ ਦੀ ਰਾਖੀ ਕਰਨ।
36ਤਦ ਉਹ ਅੰਨ ਸੱਤਾਂ ਸਾਲਾਂ ਦੇ ਕਾਲ ਲਈ ਜਿਹੜਾਂ ਮਿਸਰ ਦੇਸ਼ ਵਿੱਚ ਪਵੇਗਾ ਭੰਡਾਰ ਹੋਵੇਗਾ, ਤਾਂ ਜੋ ਇਹ ਦੇਸ਼ ਕਾਲ ਦੇ ਕਾਰਨ ਨਾਸ ਨਾ ਹੋ ਜਾਵੇ।”