34ਫ਼ਿਰਾਊਨ ਸੱਤਾਂ ਸਾਲਾਂ ਦੀ ਭਰਪੂਰਤਾ ਦੇ ਦੌਰਾਨ ਮਿਸਰ ਦੀ ਫ਼ਸਲ ਦਾ ਪੰਜਵਾਂ ਹਿੱਸਾ ਲੈਣ ਲਈ ਦੇਸ਼ ਉੱਤੇ ਅਧਿਕਾਰੀ ਨਿਯੁਕਤ ਕਰੇ।
35ਉਹ ਇਨ੍ਹਾਂ ਆਉਣ ਵਾਲੇ ਚੰਗਿਆ ਸਾਲਾਂ ਦਾ ਸਾਰਾ ਅੰਨ ਇਕੱਠਾ ਕਰੇ ਅਤੇ ਫ਼ਿਰਾਊਨ ਦੇ ਅਧੀਨ ਨਗਰਾਂ ਵਿੱਚ ਅੰਨ ਦੇ ਢੇਰ ਲਾਉਣ ਅਤੇ ਉਸ ਦੀ ਰਾਖੀ ਕਰਨ।
36ਤਦ ਉਹ ਅੰਨ ਸੱਤਾਂ ਸਾਲਾਂ ਦੇ ਕਾਲ ਲਈ ਜਿਹੜਾਂ ਮਿਸਰ ਦੇਸ਼ ਵਿੱਚ ਪਵੇਗਾ ਭੰਡਾਰ ਹੋਵੇਗਾ, ਤਾਂ ਜੋ ਇਹ ਦੇਸ਼ ਕਾਲ ਦੇ ਕਾਰਨ ਨਾਸ ਨਾ ਹੋ ਜਾਵੇ।”
37ਇਹ ਯੋਜਨਾ ਫ਼ਿਰਾਊਨ ਅਤੇ ਉਸ ਦੇ ਸਾਰੇ ਅਧਿਕਾਰੀਆਂ ਨੂੰ ਚੰਗੀ ਲੱਗੀ।
38ਤਦ ਫ਼ਿਰਾਊਨ ਨੇ ਉਹਨਾਂ ਨੂੰ ਪੁੱਛਿਆ, “ਕੀ ਅਸੀਂ ਇਸ ਮਨੁੱਖ ਵਰਗਾ ਕੋਈ ਲੱਭ ਸਕਦੇ ਹਾਂ, ਜਿਸ ਵਿੱਚ ਪਰਮੇਸ਼ਵਰ ਦਾ ਆਤਮਾ ਹੈ?”