ਉਤਪਤ 41

ਉਹ ਇਨ੍ਹਾਂ ਆਉਣ ਵਾਲੇ ਚੰਗਿਆ ਸਾਲਾਂ ਦਾ ਸਾਰਾ ਅੰਨ ਇਕੱਠਾ ਕਰੇ ਅਤੇ ਫ਼ਿਰਾਊਨ ਦੇ ਅਧੀਨ ਨਗਰਾਂ ਵਿੱਚ ਅੰਨ ਦੇ ਢੇਰ ਲਾਉਣ ਅਤੇ ਉਸ ਦੀ ਰਾਖੀ ਕਰਨ।

Genesis 41:35 (UKJV) And let them gather all the food of those good years that come, and lay up corn under the hand of Pharaoh, and let them keep food in the cities.

33“ਇਸ ਲਈ ਹੁਣ ਫ਼ਿਰਾਊਨ ਇੱਕ ਸਮਝਦਾਰ ਅਤੇ ਬੁੱਧੀਮਾਨ ਆਦਮੀ ਦੀ ਭਾਲ ਕਰੇ ਅਤੇ ਉਸਨੂੰ ਮਿਸਰ ਦੀ ਧਰਤੀ ਦਾ ਅਧਿਕਾਰੀ ਬਣਾ ਦੇਵੇ।

34ਫ਼ਿਰਾਊਨ ਸੱਤਾਂ ਸਾਲਾਂ ਦੀ ਭਰਪੂਰਤਾ ਦੇ ਦੌਰਾਨ ਮਿਸਰ ਦੀ ਫ਼ਸਲ ਦਾ ਪੰਜਵਾਂ ਹਿੱਸਾ ਲੈਣ ਲਈ ਦੇਸ਼ ਉੱਤੇ ਅਧਿਕਾਰੀ ਨਿਯੁਕਤ ਕਰੇ।

35ਉਹ ਇਨ੍ਹਾਂ ਆਉਣ ਵਾਲੇ ਚੰਗਿਆ ਸਾਲਾਂ ਦਾ ਸਾਰਾ ਅੰਨ ਇਕੱਠਾ ਕਰੇ ਅਤੇ ਫ਼ਿਰਾਊਨ ਦੇ ਅਧੀਨ ਨਗਰਾਂ ਵਿੱਚ ਅੰਨ ਦੇ ਢੇਰ ਲਾਉਣ ਅਤੇ ਉਸ ਦੀ ਰਾਖੀ ਕਰਨ।

36ਤਦ ਉਹ ਅੰਨ ਸੱਤਾਂ ਸਾਲਾਂ ਦੇ ਕਾਲ ਲਈ ਜਿਹੜਾਂ ਮਿਸਰ ਦੇਸ਼ ਵਿੱਚ ਪਵੇਗਾ ਭੰਡਾਰ ਹੋਵੇਗਾ, ਤਾਂ ਜੋ ਇਹ ਦੇਸ਼ ਕਾਲ ਦੇ ਕਾਰਨ ਨਾਸ ਨਾ ਹੋ ਜਾਵੇ।”

37ਇਹ ਯੋਜਨਾ ਫ਼ਿਰਾਊਨ ਅਤੇ ਉਸ ਦੇ ਸਾਰੇ ਅਧਿਕਾਰੀਆਂ ਨੂੰ ਚੰਗੀ ਲੱਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.