38ਤਦ ਫ਼ਿਰਾਊਨ ਨੇ ਉਹਨਾਂ ਨੂੰ ਪੁੱਛਿਆ, “ਕੀ ਅਸੀਂ ਇਸ ਮਨੁੱਖ ਵਰਗਾ ਕੋਈ ਲੱਭ ਸਕਦੇ ਹਾਂ, ਜਿਸ ਵਿੱਚ ਪਰਮੇਸ਼ਵਰ ਦਾ ਆਤਮਾ ਹੈ?”
39ਤਦ ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, “ਕਿਉਂਕਿ ਪਰਮੇਸ਼ਵਰ ਨੇ ਇਹ ਸਭ ਕੁਝ ਤੈਨੂੰ ਦੱਸ ਦਿੱਤਾ ਹੈ, ਇਸ ਲਈ ਤੇਰੇ ਵਰਗਾ ਸਿਆਣਾ ਅਤੇ ਬੁੱਧਵਾਨ ਕੋਈ ਨਹੀਂ ਹੈ।
40ਤੂੰ ਮੇਰੇ ਮਹਿਲ ਦਾ ਅਧਿਕਾਰੀ ਹੋਵੇਂਗਾ ਅਤੇ ਮੇਰੀ ਸਾਰੀ ਪਰਜਾ ਤੇਰੇ ਹੁਕਮਾਂ ਨੂੰ ਮੰਨੇਗੀ। ਸਿਰਫ ਰਾਜ ਗੱਦੀ ਵਿੱਚ ਮੈਂ ਤੇਰੇ ਨਾਲੋਂ ਵੱਡਾ ਹੋਵਾਗਾ।”
41ਇਸ ਲਈ ਫ਼ਿਰਾਊਨ ਨੇ ਯੋਸੇਫ਼ ਨੂੰ ਕਿਹਾ, “ਮੈਂ ਤੈਨੂੰ ਸਾਰੇ ਮਿਸਰ ਦੇਸ਼ ਦਾ ਪ੍ਰਧਾਨ ਬਣਾਇਆ ਹੈ।”
42ਤਦ ਫ਼ਿਰਾਊਨ ਨੇ ਆਪਣੀ ਉਂਗਲ ਵਿੱਚੋਂ ਅੰਗੂਠੀ ਉਤਾਰ ਕੇ ਯੋਸੇਫ਼ ਦੀ ਉਂਗਲ ਵਿੱਚ ਪਾ ਦਿੱਤੀ। ਉਸ ਨੇ ਉਸ ਨੂੰ ਮਹੀਨ ਵਧੀਆ ਸੂਤੀ ਦੇ ਬਸਤਰ ਪਹਿਨਾਏ ਅਤੇ ਉਸ ਦੇ ਗਲੇ ਵਿੱਚ ਸੋਨੇ ਦੀ ਗਾਨੀ ਪਾਈ।