ਉਤਪਤ 41

ਤਦ ਫ਼ਿਰਾਊਨ ਨੇ ਆਪਣੀ ਉਂਗਲ ਵਿੱਚੋਂ ਅੰਗੂਠੀ ਉਤਾਰ ਕੇ ਯੋਸੇਫ਼ ਦੀ ਉਂਗਲ ਵਿੱਚ ਪਾ ਦਿੱਤੀ। ਉਸ ਨੇ ਉਸ ਨੂੰ ਮਹੀਨ ਵਧੀਆ ਸੂਤੀ ਦੇ ਬਸਤਰ ਪਹਿਨਾਏ ਅਤੇ ਉਸ ਦੇ ਗਲੇ ਵਿੱਚ ਸੋਨੇ ਦੀ ਗਾਨੀ ਪਾਈ।

Genesis 41:42 (UKJV) And Pharaoh took off his ring from his hand, and put it upon Joseph's hand, and arrayed him in vestures of fine linen, and put a gold chain about his neck;

40ਤੂੰ ਮੇਰੇ ਮਹਿਲ ਦਾ ਅਧਿਕਾਰੀ ਹੋਵੇਂਗਾ ਅਤੇ ਮੇਰੀ ਸਾਰੀ ਪਰਜਾ ਤੇਰੇ ਹੁਕਮਾਂ ਨੂੰ ਮੰਨੇਗੀ। ਸਿਰਫ ਰਾਜ ਗੱਦੀ ਵਿੱਚ ਮੈਂ ਤੇਰੇ ਨਾਲੋਂ ਵੱਡਾ ਹੋਵਾਗਾ।”

41ਇਸ ਲਈ ਫ਼ਿਰਾਊਨ ਨੇ ਯੋਸੇਫ਼ ਨੂੰ ਕਿਹਾ, “ਮੈਂ ਤੈਨੂੰ ਸਾਰੇ ਮਿਸਰ ਦੇਸ਼ ਦਾ ਪ੍ਰਧਾਨ ਬਣਾਇਆ ਹੈ।”

42ਤਦ ਫ਼ਿਰਾਊਨ ਨੇ ਆਪਣੀ ਉਂਗਲ ਵਿੱਚੋਂ ਅੰਗੂਠੀ ਉਤਾਰ ਕੇ ਯੋਸੇਫ਼ ਦੀ ਉਂਗਲ ਵਿੱਚ ਪਾ ਦਿੱਤੀ। ਉਸ ਨੇ ਉਸ ਨੂੰ ਮਹੀਨ ਵਧੀਆ ਸੂਤੀ ਦੇ ਬਸਤਰ ਪਹਿਨਾਏ ਅਤੇ ਉਸ ਦੇ ਗਲੇ ਵਿੱਚ ਸੋਨੇ ਦੀ ਗਾਨੀ ਪਾਈ।

43ਉਸ ਨੇ ਉਹ ਨੂੰ ਆਪਣੇ ਤੋਂ ਦੂਜੇ ਦਰਜੇ ਦੇ ਰਥ ਵਿੱਚ ਬਿਠਾਲਿਆ ਅਤੇ ਉਨ੍ਹਾਂ ਨੇ ਉਸ ਦੇ ਅੱਗੇ ਮਨਾਦੀ ਕਰਵਾਈ “ਗੋਡੇ ਨਿਵਾਓ ਅਤੇ ਮੱਥਾ ਟੇਕੋ,” ਇਸ ਤਰ੍ਹਾਂ ਉਸਨੇ ਯੋਸੇਫ਼ ਨੂੰ ਮਿਸਰ ਦੇ ਸਾਰੇ ਦੇਸ਼ ਉੱਤੇ ਪ੍ਰਧਾਨ ਨਿਯੁਕਤ ਕੀਤਾ।

44ਤਦ ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, ਮੈਂ ਫ਼ਿਰਾਊਨ ਹਾਂ ਪਰ ਤੇਰੇ ਬਚਨ ਤੋਂ ਬਿਨਾਂ ਸਾਰੇ ਮਿਸਰ ਵਿੱਚ ਕੋਈ ਹੱਥ ਜਾਂ ਪੈਰ ਨਹੀਂ ਹਿਲਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.