44ਤਦ ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, ਮੈਂ ਫ਼ਿਰਾਊਨ ਹਾਂ ਪਰ ਤੇਰੇ ਬਚਨ ਤੋਂ ਬਿਨਾਂ ਸਾਰੇ ਮਿਸਰ ਵਿੱਚ ਕੋਈ ਹੱਥ ਜਾਂ ਪੈਰ ਨਹੀਂ ਹਿਲਾਵੇਗਾ।
45ਫ਼ਿਰਾਊਨ ਨੇ ਯੋਸੇਫ਼ ਦਾ ਨਾਮ ਜ਼ਾਫ਼ਨਾਥ-ਪਨੇਆਹ ਰੱਖਿਆ ਅਤੇ ਉਸ ਨੂੰ ਊਨ ਦੇ ਜਾਜਕ ਪੋਟੀਫੇਰਾ ਦੀ ਧੀ ਆਸਨਾਥ ਉਸ ਦੀ ਪਤਨੀ ਹੋਣ ਲਈ ਦੇ ਦਿੱਤੀ ਅਤੇ ਯੋਸੇਫ਼ ਮਿਸਰ ਦੇ ਸਾਰੇ ਦੇਸ਼ ਵਿੱਚ ਗਿਆ।
46ਜਦੋਂ ਯੋਸੇਫ਼ ਮਿਸਰ ਦੇ ਰਾਜਾ ਫ਼ਿਰਾਊਨ ਦੀ ਸੇਵਾ ਵਿੱਚ ਗਿਆ ਤਾਂ ਉਹ ਤੀਹ ਸਾਲਾਂ ਦਾ ਸੀ ਤਾਂ ਯੋਸੇਫ਼ ਫ਼ਿਰਾਊਨ ਦੇ ਸਾਹਮਣੇ ਤੋਂ ਬਾਹਰ ਨਿੱਕਲਿਆ ਅਤੇ ਸਾਰੇ ਮਿਸਰ ਦੇਸ਼ ਵਿੱਚ ਘੁੰਮਿਆ।
47ਬਹੁਤਾਤ ਦੇ ਸੱਤਾਂ ਸਾਲਾਂ ਵਿੱਚ ਜ਼ਮੀਨ ਵਿੱਚ ਬਹੁਤ ਫਸਲ ਹੋਈ।
48ਯੋਸੇਫ਼ ਨੇ ਮਿਸਰ ਵਿੱਚ ਬਹੁਤਾਤ ਦੇ ਉਹਨਾਂ ਸੱਤ ਸਾਲਾਂ ਵਿੱਚ ਪੈਦਾ ਹੋਇਆ ਸਾਰਾ ਅੰਨ ਇਕੱਠਾ ਕੀਤਾ ਅਤੇ ਸ਼ਹਿਰਾਂ ਵਿੱਚ ਸੰਭਾਲਿਆ। ਹਰ ਇੱਕ ਨਗਰ ਦੇ ਨੇੜੇ-ਤੇੜੇ ਦੇ ਖੇਤਾਂ ਦਾ ਅੰਨ ਉਸੇ ਨਗਰ ਵਿੱਚ ਰੱਖਿਆ।