46ਜਦੋਂ ਯੋਸੇਫ਼ ਮਿਸਰ ਦੇ ਰਾਜਾ ਫ਼ਿਰਾਊਨ ਦੀ ਸੇਵਾ ਵਿੱਚ ਗਿਆ ਤਾਂ ਉਹ ਤੀਹ ਸਾਲਾਂ ਦਾ ਸੀ ਤਾਂ ਯੋਸੇਫ਼ ਫ਼ਿਰਾਊਨ ਦੇ ਸਾਹਮਣੇ ਤੋਂ ਬਾਹਰ ਨਿੱਕਲਿਆ ਅਤੇ ਸਾਰੇ ਮਿਸਰ ਦੇਸ਼ ਵਿੱਚ ਘੁੰਮਿਆ।
47ਬਹੁਤਾਤ ਦੇ ਸੱਤਾਂ ਸਾਲਾਂ ਵਿੱਚ ਜ਼ਮੀਨ ਵਿੱਚ ਬਹੁਤ ਫਸਲ ਹੋਈ।
48ਯੋਸੇਫ਼ ਨੇ ਮਿਸਰ ਵਿੱਚ ਬਹੁਤਾਤ ਦੇ ਉਹਨਾਂ ਸੱਤ ਸਾਲਾਂ ਵਿੱਚ ਪੈਦਾ ਹੋਇਆ ਸਾਰਾ ਅੰਨ ਇਕੱਠਾ ਕੀਤਾ ਅਤੇ ਸ਼ਹਿਰਾਂ ਵਿੱਚ ਸੰਭਾਲਿਆ। ਹਰ ਇੱਕ ਨਗਰ ਦੇ ਨੇੜੇ-ਤੇੜੇ ਦੇ ਖੇਤਾਂ ਦਾ ਅੰਨ ਉਸੇ ਨਗਰ ਵਿੱਚ ਰੱਖਿਆ।
49ਯੋਸੇਫ਼ ਨੇ ਸਮੁੰਦਰ ਦੀ ਰੇਤ ਵਾਂਙੁ ਬਹੁਤ ਸਾਰਾ ਅੰਨ ਜਮਾਂ ਕੀਤਾ। ਇਹ ਇੰਨਾ ਜ਼ਿਆਦਾ ਸੀ ਕਿ ਉਸਨੇ ਲੇਖਾ ਰੱਖਣਾ ਬੰਦ ਕਰ ਦਿੱਤਾ ਕਿਉਂਕਿ ਉਹ ਲੇਖਾ ਕਰਨ ਤੋਂ ਬਾਹਰ ਸੀ।
50ਕਾਲ ਦੇ ਸਾਲਾਂ ਤੋਂ ਪਹਿਲਾਂ, ਊਨ ਸ਼ਹਿਰ ਦੇ ਜਾਜਕ ਪੋਟੀਫੇਰਾ ਦੀ ਧੀ ਆਸਨਾਥ ਤੋਂ ਯੋਸੇਫ਼ ਦੇ ਘਰ ਦੋ ਪੁੱਤਰ ਪੈਦਾ ਹੋਏ।