ਉਤਪਤ 41

ਯੋਸੇਫ਼ ਨੇ ਸਮੁੰਦਰ ਦੀ ਰੇਤ ਵਾਂਙੁ ਬਹੁਤ ਸਾਰਾ ਅੰਨ ਜਮਾਂ ਕੀਤਾ। ਇਹ ਇੰਨਾ ਜ਼ਿਆਦਾ ਸੀ ਕਿ ਉਸਨੇ ਲੇਖਾ ਰੱਖਣਾ ਬੰਦ ਕਰ ਦਿੱਤਾ ਕਿਉਂਕਿ ਉਹ ਲੇਖਾ ਕਰਨ ਤੋਂ ਬਾਹਰ ਸੀ।

Genesis 41:49 (UKJV) And Joseph gathered corn as the sand of the sea, very much, until he left numbering; for it was without number.

47ਬਹੁਤਾਤ ਦੇ ਸੱਤਾਂ ਸਾਲਾਂ ਵਿੱਚ ਜ਼ਮੀਨ ਵਿੱਚ ਬਹੁਤ ਫਸਲ ਹੋਈ।

48ਯੋਸੇਫ਼ ਨੇ ਮਿਸਰ ਵਿੱਚ ਬਹੁਤਾਤ ਦੇ ਉਹਨਾਂ ਸੱਤ ਸਾਲਾਂ ਵਿੱਚ ਪੈਦਾ ਹੋਇਆ ਸਾਰਾ ਅੰਨ ਇਕੱਠਾ ਕੀਤਾ ਅਤੇ ਸ਼ਹਿਰਾਂ ਵਿੱਚ ਸੰਭਾਲਿਆ। ਹਰ ਇੱਕ ਨਗਰ ਦੇ ਨੇੜੇ-ਤੇੜੇ ਦੇ ਖੇਤਾਂ ਦਾ ਅੰਨ ਉਸੇ ਨਗਰ ਵਿੱਚ ਰੱਖਿਆ।

49ਯੋਸੇਫ਼ ਨੇ ਸਮੁੰਦਰ ਦੀ ਰੇਤ ਵਾਂਙੁ ਬਹੁਤ ਸਾਰਾ ਅੰਨ ਜਮਾਂ ਕੀਤਾ। ਇਹ ਇੰਨਾ ਜ਼ਿਆਦਾ ਸੀ ਕਿ ਉਸਨੇ ਲੇਖਾ ਰੱਖਣਾ ਬੰਦ ਕਰ ਦਿੱਤਾ ਕਿਉਂਕਿ ਉਹ ਲੇਖਾ ਕਰਨ ਤੋਂ ਬਾਹਰ ਸੀ।

50ਕਾਲ ਦੇ ਸਾਲਾਂ ਤੋਂ ਪਹਿਲਾਂ, ਊਨ ਸ਼ਹਿਰ ਦੇ ਜਾਜਕ ਪੋਟੀਫੇਰਾ ਦੀ ਧੀ ਆਸਨਾਥ ਤੋਂ ਯੋਸੇਫ਼ ਦੇ ਘਰ ਦੋ ਪੁੱਤਰ ਪੈਦਾ ਹੋਏ।

51ਯੋਸੇਫ਼ ਨੇ ਆਪਣੇ ਜੇਠੇ ਦਾ ਨਾਮ ਮਨੱਸ਼ੇਹ ਰੱਖਿਆ ਅਤੇ ਆਖਿਆ, “ਇਹ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਨੇ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਅਤੇ ਮੇਰੇ ਪਿਤਾ ਦੇ ਸਾਰੇ ਘਰਾਣੇ ਨੂੰ ਭੁਲਾ ਦਿੱਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.