17ਅਤੇ ਉਸ ਨੇ ਉਹਨਾਂ ਸਾਰਿਆਂ ਨੂੰ ਤਿੰਨ ਦਿਨਾਂ ਲਈ ਹਿਰਾਸਤ ਵਿੱਚ ਰੱਖਿਆ।
18ਤੀਜੇ ਦਿਨ ਯੋਸੇਫ਼ ਨੇ ਉਹਨਾਂ ਨੂੰ ਆਖਿਆ, ਅਜਿਹਾ ਕਰੋ ਤਾਂ ਤੁਸੀਂ ਜੀਉਂਦੇ ਰਹੋਗੇ ਕਿਉਂ ਜੋ ਮੈਂ ਪਰਮੇਸ਼ਵਰ ਤੋਂ ਡਰਦਾ ਹਾਂ।
19ਜੇਕਰ ਤੁਸੀਂ ਇਮਾਨਦਾਰ ਹੋ ਤਾਂ ਤੁਹਾਡੇ ਭਰਾਵਾਂ ਵਿੱਚੋਂ ਇੱਕ ਨੂੰ ਇੱਥੇ ਕੈਦ ਵਿੱਚ ਰਹਿਣ ਦਿਓ ਅਤੇ ਬਾਕੀ ਸਾਰੇ ਤੁਸੀਂ ਜਾ ਕੇ ਆਪਣੇ ਭੁੱਖੇ ਪਰਿਵਾਰਾਂ ਲਈ ਅਨਾਜ ਵਾਪਸ ਲੈ ਜਾਓ।
20ਪਰ ਤੁਹਾਨੂੰ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲਿਆਉਣਾ ਪਵੇਗਾ, ਤਾਂ ਜੋ ਤੁਹਾਡੀਆਂ ਗੱਲਾਂ ਦੀ ਪੁਸ਼ਟੀ ਹੋਵੇ ਅਤੇ ਤੁਸੀਂ ਨਾ ਮਰੋ। ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ।
21ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਸਾਨੂੰ ਆਪਣੇ ਭਰਾ ਦੇ ਕਾਰਨ ਸਜ਼ਾ ਦਿੱਤੀ ਜਾ ਰਹੀ ਹੈ। ਅਸੀਂ ਦੇਖਿਆ ਸੀ ਕਿ ਉਹ ਕਿੰਨਾ ਦੁਖੀ ਸੀ ਜਦੋਂ ਉਸਨੇ ਆਪਣੀ ਜਾਨ ਲਈ ਸਾਡੇ ਕੋਲ ਬੇਨਤੀ ਕੀਤੀ, ਪਰ ਅਸੀਂ ਨਹੀਂ ਸੁਣੀ ਇਸ ਲਈ ਇਹ ਬਿਪਤਾ ਸਾਡੇ ਉੱਤੇ ਆਈ ਹੈ।”