ਉਤਪਤ 42

ਪਰ ਤੁਹਾਨੂੰ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲਿਆਉਣਾ ਪਵੇਗਾ, ਤਾਂ ਜੋ ਤੁਹਾਡੀਆਂ ਗੱਲਾਂ ਦੀ ਪੁਸ਼ਟੀ ਹੋਵੇ ਅਤੇ ਤੁਸੀਂ ਨਾ ਮਰੋ। ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ।

Genesis 42:20 (UKJV) But bring your youngest brother unto me; so shall your words be verified, and all of you shall not die. And they did so.

18ਤੀਜੇ ਦਿਨ ਯੋਸੇਫ਼ ਨੇ ਉਹਨਾਂ ਨੂੰ ਆਖਿਆ, ਅਜਿਹਾ ਕਰੋ ਤਾਂ ਤੁਸੀਂ ਜੀਉਂਦੇ ਰਹੋਗੇ ਕਿਉਂ ਜੋ ਮੈਂ ਪਰਮੇਸ਼ਵਰ ਤੋਂ ਡਰਦਾ ਹਾਂ।

19ਜੇਕਰ ਤੁਸੀਂ ਇਮਾਨਦਾਰ ਹੋ ਤਾਂ ਤੁਹਾਡੇ ਭਰਾਵਾਂ ਵਿੱਚੋਂ ਇੱਕ ਨੂੰ ਇੱਥੇ ਕੈਦ ਵਿੱਚ ਰਹਿਣ ਦਿਓ ਅਤੇ ਬਾਕੀ ਸਾਰੇ ਤੁਸੀਂ ਜਾ ਕੇ ਆਪਣੇ ਭੁੱਖੇ ਪਰਿਵਾਰਾਂ ਲਈ ਅਨਾਜ ਵਾਪਸ ਲੈ ਜਾਓ।

20ਪਰ ਤੁਹਾਨੂੰ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲਿਆਉਣਾ ਪਵੇਗਾ, ਤਾਂ ਜੋ ਤੁਹਾਡੀਆਂ ਗੱਲਾਂ ਦੀ ਪੁਸ਼ਟੀ ਹੋਵੇ ਅਤੇ ਤੁਸੀਂ ਨਾ ਮਰੋ। ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ।

21ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਸਾਨੂੰ ਆਪਣੇ ਭਰਾ ਦੇ ਕਾਰਨ ਸਜ਼ਾ ਦਿੱਤੀ ਜਾ ਰਹੀ ਹੈ। ਅਸੀਂ ਦੇਖਿਆ ਸੀ ਕਿ ਉਹ ਕਿੰਨਾ ਦੁਖੀ ਸੀ ਜਦੋਂ ਉਸਨੇ ਆਪਣੀ ਜਾਨ ਲਈ ਸਾਡੇ ਕੋਲ ਬੇਨਤੀ ਕੀਤੀ, ਪਰ ਅਸੀਂ ਨਹੀਂ ਸੁਣੀ ਇਸ ਲਈ ਇਹ ਬਿਪਤਾ ਸਾਡੇ ਉੱਤੇ ਆਈ ਹੈ।”

22ਰਊਬੇਨ ਨੇ ਉੱਤਰ ਦਿੱਤਾ, “ਕੀ ਮੈਂ ਤੁਹਾਨੂੰ ਨਹੀਂ ਕਿਹਾ ਸੀ ਕਿ ਉਸ ਲੜਕੇ ਦੇ ਵਿਰੁੱਧ ਪਾਪ ਨਾ ਕਰੋ? ਪਰ ਤੁਸੀਂ ਮੇਰੀ ਨਹੀਂ ਸੁਣੀ! ਹੁਣ ਸਾਨੂੰ ਉਸਦੇ ਖੂਨ ਦਾ ਹਿਸਾਬ ਦੇਣਾ ਪਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.