2ਉਸਨੇ ਅੱਗੇ ਕਿਹਾ, “ਮੈਂ ਸੁਣਿਆ ਹੈ ਕਿ ਮਿਸਰ ਵਿੱਚ ਅਨਾਜ ਹੈ। ਉੱਥੇ ਜਾ ਕੇ ਸਾਡੇ ਲਈ ਕੁਝ ਖਰੀਦ ਲੈ ਆਓ, ਤਾਂ ਜੋ ਅਸੀਂ ਜਿਉਂਦੇ ਰਹੀਏ ਅਤੇ ਮਰੀਏ ਨਾਂ।”
3ਤਦ ਯੋਸੇਫ਼ ਦੇ ਦਸ ਭਰਾ ਮਿਸਰ ਤੋਂ ਅਨਾਜ ਖਰੀਦਣ ਲਈ ਗਏ।
4ਪਰ ਯਾਕੋਬ ਨੇ ਯੋਸੇਫ਼ ਦੇ ਭਰਾ ਬਿਨਯਾਮੀਨ ਨੂੰ ਹੋਰਨਾਂ ਦੇ ਨਾਲ ਨਾ ਭੇਜਿਆ ਕਿਉਂ ਜੋ ਉਹ ਡਰਦਾ ਸੀ ਕਿ ਕਿਤੇ ਉਸ ਉੱਤੇ ਕੋਈ ਬਿਪਤਾ ਨਾ ਆ ਪਵੇ।
5ਇਸ ਲਈ ਇਸਰਾਏਲ ਦੇ ਪੁੱਤਰ ਵੀ ਉਹਨਾਂ ਵਿੱਚੋਂ ਸਨ ਜਿਹੜੇ ਅਨਾਜ ਲੈਣ ਗਏ ਸਨ, ਕਿਉਂ ਜੋ ਕਨਾਨ ਦੇਸ਼ ਵਿੱਚ ਵੀ ਕਾਲ ਪੈ ਗਿਆ ਸੀ।
6ਹੁਣ ਯੋਸੇਫ਼ ਉਸ ਧਰਤੀ ਦਾ ਹਾਕਮ ਸੀ, ਜਿਹੜਾ ਉਸ ਦੇ ਸਾਰੇ ਲੋਕਾਂ ਨੂੰ ਅਨਾਜ਼ ਵੇਚਦਾ ਸੀ। ਇਸ ਲਈ ਜਦੋਂ ਯੋਸੇਫ਼ ਦੇ ਭਰਾ ਆਏ, ਤਾਂ ਉਹਨਾਂ ਨੇ ਧਰਤੀ ਉੱਤੇ ਮੂੰਹ ਭਾਰ ਡਿੱਗ ਕੇ ਉਸ ਨੂੰ ਮੱਥਾ ਟੇਕਿਆ।