1ਜਦੋਂ ਯਾਕੋਬ ਨੂੰ ਪਤਾ ਲੱਗਾ ਕਿ ਮਿਸਰ ਵਿੱਚ ਅਨਾਜ ਹੈ ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਆਖਿਆ, ਤੁਸੀਂ ਇੱਕ-ਦੂਜੇ ਦੇ ਵੱਲ ਕਿਉਂ ਦੇਖਦੇ ਹੋ?
2ਉਸਨੇ ਅੱਗੇ ਕਿਹਾ, “ਮੈਂ ਸੁਣਿਆ ਹੈ ਕਿ ਮਿਸਰ ਵਿੱਚ ਅਨਾਜ ਹੈ। ਉੱਥੇ ਜਾ ਕੇ ਸਾਡੇ ਲਈ ਕੁਝ ਖਰੀਦ ਲੈ ਆਓ, ਤਾਂ ਜੋ ਅਸੀਂ ਜਿਉਂਦੇ ਰਹੀਏ ਅਤੇ ਮਰੀਏ ਨਾਂ।”
3ਤਦ ਯੋਸੇਫ਼ ਦੇ ਦਸ ਭਰਾ ਮਿਸਰ ਤੋਂ ਅਨਾਜ ਖਰੀਦਣ ਲਈ ਗਏ।
4ਪਰ ਯਾਕੋਬ ਨੇ ਯੋਸੇਫ਼ ਦੇ ਭਰਾ ਬਿਨਯਾਮੀਨ ਨੂੰ ਹੋਰਨਾਂ ਦੇ ਨਾਲ ਨਾ ਭੇਜਿਆ ਕਿਉਂ ਜੋ ਉਹ ਡਰਦਾ ਸੀ ਕਿ ਕਿਤੇ ਉਸ ਉੱਤੇ ਕੋਈ ਬਿਪਤਾ ਨਾ ਆ ਪਵੇ।