3ਤਦ ਯੋਸੇਫ਼ ਦੇ ਦਸ ਭਰਾ ਮਿਸਰ ਤੋਂ ਅਨਾਜ ਖਰੀਦਣ ਲਈ ਗਏ।
4ਪਰ ਯਾਕੋਬ ਨੇ ਯੋਸੇਫ਼ ਦੇ ਭਰਾ ਬਿਨਯਾਮੀਨ ਨੂੰ ਹੋਰਨਾਂ ਦੇ ਨਾਲ ਨਾ ਭੇਜਿਆ ਕਿਉਂ ਜੋ ਉਹ ਡਰਦਾ ਸੀ ਕਿ ਕਿਤੇ ਉਸ ਉੱਤੇ ਕੋਈ ਬਿਪਤਾ ਨਾ ਆ ਪਵੇ।
5ਇਸ ਲਈ ਇਸਰਾਏਲ ਦੇ ਪੁੱਤਰ ਵੀ ਉਹਨਾਂ ਵਿੱਚੋਂ ਸਨ ਜਿਹੜੇ ਅਨਾਜ ਲੈਣ ਗਏ ਸਨ, ਕਿਉਂ ਜੋ ਕਨਾਨ ਦੇਸ਼ ਵਿੱਚ ਵੀ ਕਾਲ ਪੈ ਗਿਆ ਸੀ।
6ਹੁਣ ਯੋਸੇਫ਼ ਉਸ ਧਰਤੀ ਦਾ ਹਾਕਮ ਸੀ, ਜਿਹੜਾ ਉਸ ਦੇ ਸਾਰੇ ਲੋਕਾਂ ਨੂੰ ਅਨਾਜ਼ ਵੇਚਦਾ ਸੀ। ਇਸ ਲਈ ਜਦੋਂ ਯੋਸੇਫ਼ ਦੇ ਭਰਾ ਆਏ, ਤਾਂ ਉਹਨਾਂ ਨੇ ਧਰਤੀ ਉੱਤੇ ਮੂੰਹ ਭਾਰ ਡਿੱਗ ਕੇ ਉਸ ਨੂੰ ਮੱਥਾ ਟੇਕਿਆ।
7ਜਿਵੇਂ ਹੀ ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਵੇਖਿਆ ਤਾਂ ਉਹਨਾਂ ਨੂੰ ਪਛਾਣ ਲਿਆ ਪਰ ਪਰਾਏ ਹੋਣ ਦਾ ਦਿਖਾਵਾ ਕੀਤਾ ਅਤੇ ਉਹਨਾਂ ਨਾਲ ਸਖ਼ਤੀ ਨਾਲ ਗੱਲ ਕੀਤੀ। ਉਸ ਨੇ ਪੁੱਛਿਆ, “ਤੁਸੀਂ ਕਿੱਥੋਂ ਆਏ ਹੋ?” ਫਿਰ ਉਹਨਾਂ ਨੇ ਜਵਾਬ ਦਿੱਤਾ, “ਕਨਾਨ ਦੀ ਧਰਤੀ ਤੋਂ ਭੋਜਨ ਖਰੀਦਣ ਲਈ ਆਏ ਹਾਂ।”