18ਜਦੋਂ ਉਹ ਮਨੁੱਖ ਉਸ ਦੇ ਘਰ ਲੈ ਗਏ ਤਾਂ ਉਹ ਡਰ ਗਏ। ਉਹਨਾਂ ਨੇ ਸੋਚਿਆ, “ਸਾਨੂੰ ਇੱਥੇ ਉਸ ਚਾਂਦੀ ਦੇ ਕਾਰਨ ਲਿਆਂਦਾ ਗਿਆ ਹੈ ਜੋ ਪਹਿਲੀ ਵਾਰ ਸਾਡੀਆਂ ਬੋਰੀਆਂ ਵਿੱਚ ਵਾਪਸ ਪਾਈ ਗਈ ਸੀ। ਉਹ ਸਾਡੇ ਉੱਤੇ ਹਮਲਾ ਕਰਨਾ ਚਾਹੁੰਦਾ ਹੈ ਅਤੇ ਸਾਡੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਸਾਨੂੰ ਗੁਲਾਮ ਬਣਾ ਕੇ ਸਾਡੇ ਗਧਿਆਂ ਨੂੰ ਖੋਹ ਲੈਣਾ ਚਾਹੁੰਦਾ ਹੈ।”
19ਸੋ ਉਹ ਯੋਸੇਫ਼ ਦੇ ਮੁਖ਼ਤਿਆਰ ਕੋਲ ਗਏ ਅਤੇ ਘਰ ਦੇ ਦਰਵਾਜ਼ੇ ਉੱਤੇ ਉਸ ਨਾਲ ਗੱਲਾਂ ਕੀਤੀਆਂ।
20ਉਹਨਾਂ ਨੇ ਆਖਿਆ, “ਸਾਡੇ ਮਹਾਰਾਜ, ਅਸੀਂ ਤੁਹਾਡੀ ਮਾਫ਼ੀ ਮੰਗਦੇ ਹਾਂ, ਅਸੀਂ ਇੱਥੇ ਪਹਿਲੀ ਵਾਰ ਭੋਜਨ ਖਰੀਦਣ ਆਏ ਹਾਂ।
21ਪਰ ਜਿੱਥੇ ਅਸੀਂ ਰਾਤ ਲਈ ਰੁਕੇ ਸੀ ਉੱਥੇ ਅਸੀਂ ਆਪਣੀਆਂ ਬੋਰੀਆਂ ਖੋਲ੍ਹੀਆਂ ਅਤੇ ਹਰੇਕ ਦੀ ਚਾਂਦੀ ਉਸ ਦੀ ਬੋਰੀ ਦੇ ਮੂੰਹ ਉੱਤੇ ਪਈ ਹੋਈ ਸੀ। ਇਸ ਲਈ ਅਸੀਂ ਇਸਨੂੰ ਆਪਣੇ ਨਾਲ ਵਾਪਸ ਲੈ ਆਏ ਹਾਂ।
22ਅਸੀਂ ਭੋਜਨ ਖਰੀਦਣ ਲਈ ਆਪਣੇ ਨਾਲ ਵਾਧੂ ਚਾਂਦੀ ਵੀ ਲਿਆਏ ਹਾਂ। ਅਸੀਂ ਨਹੀਂ ਜਾਣਦੇ ਕਿ ਸਾਡੀ ਚਾਂਦੀ ਸਾਡੀਆਂ ਬੋਰੀਆਂ ਵਿੱਚ ਕਿਸ ਨੇ ਪਾਈ ਹੈ।”