16ਜਦੋਂ ਯੋਸੇਫ਼ ਨੇ ਬਿਨਯਾਮੀਨ ਨੂੰ ਉਹਨਾਂ ਦੇ ਨਾਲ ਵੇਖਿਆ ਤਾਂ ਉਸਨੇ ਆਪਣੇ ਘਰ ਦੇ ਮੁਖ਼ਤਿਆਰ ਨੂੰ ਕਿਹਾ, “ਇਨ੍ਹਾਂ ਮਨੁੱਖਾਂ ਨੂੰ ਮੇਰੇ ਘਰ ਲੈ ਜਾ, ਇੱਕ ਜਾਨਵਰ ਵੱਢੋ ਅਤੇ ਭੋਜਨ ਤਿਆਰ ਕਰੋ। ਉਹ ਮੇਰੇ ਨਾਲ ਦੁਪਹਿਰ ਨੂੰ ਖਾਣਾ ਖਾਣਗੇ।”
17ਉਸ ਮਨੁੱਖ ਨੇ ਯੋਸੇਫ਼ ਦੇ ਕਹਿਣ ਅਨੁਸਾਰ ਕੀਤਾ ਅਤੇ ਉਹਨਾਂ ਨੂੰ ਯੋਸੇਫ਼ ਦੇ ਘਰ ਲੈ ਗਿਆ।
18ਜਦੋਂ ਉਹ ਮਨੁੱਖ ਉਸ ਦੇ ਘਰ ਲੈ ਗਏ ਤਾਂ ਉਹ ਡਰ ਗਏ। ਉਹਨਾਂ ਨੇ ਸੋਚਿਆ, “ਸਾਨੂੰ ਇੱਥੇ ਉਸ ਚਾਂਦੀ ਦੇ ਕਾਰਨ ਲਿਆਂਦਾ ਗਿਆ ਹੈ ਜੋ ਪਹਿਲੀ ਵਾਰ ਸਾਡੀਆਂ ਬੋਰੀਆਂ ਵਿੱਚ ਵਾਪਸ ਪਾਈ ਗਈ ਸੀ। ਉਹ ਸਾਡੇ ਉੱਤੇ ਹਮਲਾ ਕਰਨਾ ਚਾਹੁੰਦਾ ਹੈ ਅਤੇ ਸਾਡੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਸਾਨੂੰ ਗੁਲਾਮ ਬਣਾ ਕੇ ਸਾਡੇ ਗਧਿਆਂ ਨੂੰ ਖੋਹ ਲੈਣਾ ਚਾਹੁੰਦਾ ਹੈ।”
19ਸੋ ਉਹ ਯੋਸੇਫ਼ ਦੇ ਮੁਖ਼ਤਿਆਰ ਕੋਲ ਗਏ ਅਤੇ ਘਰ ਦੇ ਦਰਵਾਜ਼ੇ ਉੱਤੇ ਉਸ ਨਾਲ ਗੱਲਾਂ ਕੀਤੀਆਂ।
20ਉਹਨਾਂ ਨੇ ਆਖਿਆ, “ਸਾਡੇ ਮਹਾਰਾਜ, ਅਸੀਂ ਤੁਹਾਡੀ ਮਾਫ਼ੀ ਮੰਗਦੇ ਹਾਂ, ਅਸੀਂ ਇੱਥੇ ਪਹਿਲੀ ਵਾਰ ਭੋਜਨ ਖਰੀਦਣ ਆਏ ਹਾਂ।