ਉਤਪਤ 43

ਜਦੋਂ ਯੋਸੇਫ਼ ਨੇ ਬਿਨਯਾਮੀਨ ਨੂੰ ਉਹਨਾਂ ਦੇ ਨਾਲ ਵੇਖਿਆ ਤਾਂ ਉਸਨੇ ਆਪਣੇ ਘਰ ਦੇ ਮੁਖ਼ਤਿਆਰ ਨੂੰ ਕਿਹਾ, “ਇਨ੍ਹਾਂ ਮਨੁੱਖਾਂ ਨੂੰ ਮੇਰੇ ਘਰ ਲੈ ਜਾ, ਇੱਕ ਜਾਨਵਰ ਵੱਢੋ ਅਤੇ ਭੋਜਨ ਤਿਆਰ ਕਰੋ। ਉਹ ਮੇਰੇ ਨਾਲ ਦੁਪਹਿਰ ਨੂੰ ਖਾਣਾ ਖਾਣਗੇ।”

Genesis 43:16 (UKJV) And when Joseph saw Benjamin with them, he said to the ruler of his house, Bring these men home, and slay, and make ready; for these men shall dine with me at noon.

14ਅਤੇ ਸਰਵਸ਼ਕਤੀਮਾਨ ਪਰਮੇਸ਼ਵਰ ਉਸ ਮਨੁੱਖ ਦੇ ਅੱਗੇ ਤੁਹਾਡੇ ਉੱਤੇ ਦਯਾ ਕਰੇ ਤਾਂ ਜੋ ਉਹ ਤੁਹਾਡੇ ਦੂਜੇ ਭਰਾ ਅਤੇ ਬਿਨਯਾਮੀਨ ਨੂੰ ਤੁਹਾਡੇ ਨਾਲ ਵਾਪਸ ਆਉਣ ਦੇਵੇ। ਜੇ ਮੈਂ ਆਪਣੀ ਸੰਤਾਨ ਤੋਂ ਵਾਂਝਾ ਹੋਇਆ ਤਾਂ ਹੁਣ ਇਸ ਤਰਾਂ ਹੋਣ ਦਿਉ।”

15ਸੋ ਮਨੁੱਖਾਂ ਨੇ ਤੋਹਫ਼ੇ ਅਤੇ ਚਾਂਦੀ ਦਾ ਦੁੱਗਣਾ ਮੁੱਲ ਅਤੇ ਬਿਨਯਾਮੀਨ ਨੂੰ ਵੀ ਲੈ ਲਏ। ਉਹ ਜਲਦੀ ਮਿਸਰ ਨੂੰ ਗਏ ਅਤੇ ਆਪਣੇ ਆਪ ਨੂੰ ਯੋਸੇਫ਼ ਦੇ ਸਾਹਮਣੇ ਪੇਸ਼ ਕੀਤਾ।

16ਜਦੋਂ ਯੋਸੇਫ਼ ਨੇ ਬਿਨਯਾਮੀਨ ਨੂੰ ਉਹਨਾਂ ਦੇ ਨਾਲ ਵੇਖਿਆ ਤਾਂ ਉਸਨੇ ਆਪਣੇ ਘਰ ਦੇ ਮੁਖ਼ਤਿਆਰ ਨੂੰ ਕਿਹਾ, “ਇਨ੍ਹਾਂ ਮਨੁੱਖਾਂ ਨੂੰ ਮੇਰੇ ਘਰ ਲੈ ਜਾ, ਇੱਕ ਜਾਨਵਰ ਵੱਢੋ ਅਤੇ ਭੋਜਨ ਤਿਆਰ ਕਰੋ। ਉਹ ਮੇਰੇ ਨਾਲ ਦੁਪਹਿਰ ਨੂੰ ਖਾਣਾ ਖਾਣਗੇ।”

17ਉਸ ਮਨੁੱਖ ਨੇ ਯੋਸੇਫ਼ ਦੇ ਕਹਿਣ ਅਨੁਸਾਰ ਕੀਤਾ ਅਤੇ ਉਹਨਾਂ ਨੂੰ ਯੋਸੇਫ਼ ਦੇ ਘਰ ਲੈ ਗਿਆ।

18ਜਦੋਂ ਉਹ ਮਨੁੱਖ ਉਸ ਦੇ ਘਰ ਲੈ ਗਏ ਤਾਂ ਉਹ ਡਰ ਗਏ। ਉਹਨਾਂ ਨੇ ਸੋਚਿਆ, “ਸਾਨੂੰ ਇੱਥੇ ਉਸ ਚਾਂਦੀ ਦੇ ਕਾਰਨ ਲਿਆਂਦਾ ਗਿਆ ਹੈ ਜੋ ਪਹਿਲੀ ਵਾਰ ਸਾਡੀਆਂ ਬੋਰੀਆਂ ਵਿੱਚ ਵਾਪਸ ਪਾਈ ਗਈ ਸੀ। ਉਹ ਸਾਡੇ ਉੱਤੇ ਹਮਲਾ ਕਰਨਾ ਚਾਹੁੰਦਾ ਹੈ ਅਤੇ ਸਾਡੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਸਾਨੂੰ ਗੁਲਾਮ ਬਣਾ ਕੇ ਸਾਡੇ ਗਧਿਆਂ ਨੂੰ ਖੋਹ ਲੈਣਾ ਚਾਹੁੰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.