ਉਤਪਤ 43

ਅਸੀਂ ਭੋਜਨ ਖਰੀਦਣ ਲਈ ਆਪਣੇ ਨਾਲ ਵਾਧੂ ਚਾਂਦੀ ਵੀ ਲਿਆਏ ਹਾਂ। ਅਸੀਂ ਨਹੀਂ ਜਾਣਦੇ ਕਿ ਸਾਡੀ ਚਾਂਦੀ ਸਾਡੀਆਂ ਬੋਰੀਆਂ ਵਿੱਚ ਕਿਸ ਨੇ ਪਾਈ ਹੈ।”

Genesis 43:22 (UKJV) And other money have we brought down in our hands to buy food: we cannot tell who put our money in our sacks.

20ਉਹਨਾਂ ਨੇ ਆਖਿਆ, “ਸਾਡੇ ਮਹਾਰਾਜ, ਅਸੀਂ ਤੁਹਾਡੀ ਮਾਫ਼ੀ ਮੰਗਦੇ ਹਾਂ, ਅਸੀਂ ਇੱਥੇ ਪਹਿਲੀ ਵਾਰ ਭੋਜਨ ਖਰੀਦਣ ਆਏ ਹਾਂ।

21ਪਰ ਜਿੱਥੇ ਅਸੀਂ ਰਾਤ ਲਈ ਰੁਕੇ ਸੀ ਉੱਥੇ ਅਸੀਂ ਆਪਣੀਆਂ ਬੋਰੀਆਂ ਖੋਲ੍ਹੀਆਂ ਅਤੇ ਹਰੇਕ ਦੀ ਚਾਂਦੀ ਉਸ ਦੀ ਬੋਰੀ ਦੇ ਮੂੰਹ ਉੱਤੇ ਪਈ ਹੋਈ ਸੀ। ਇਸ ਲਈ ਅਸੀਂ ਇਸਨੂੰ ਆਪਣੇ ਨਾਲ ਵਾਪਸ ਲੈ ਆਏ ਹਾਂ।

22ਅਸੀਂ ਭੋਜਨ ਖਰੀਦਣ ਲਈ ਆਪਣੇ ਨਾਲ ਵਾਧੂ ਚਾਂਦੀ ਵੀ ਲਿਆਏ ਹਾਂ। ਅਸੀਂ ਨਹੀਂ ਜਾਣਦੇ ਕਿ ਸਾਡੀ ਚਾਂਦੀ ਸਾਡੀਆਂ ਬੋਰੀਆਂ ਵਿੱਚ ਕਿਸ ਨੇ ਪਾਈ ਹੈ।”

23ਉਸ ਨੇ ਕਿਹਾ, “ਸਭ ਠੀਕ ਹੈ, ਡਰੋ ਨਾ। ਤੁਹਾਡੇ ਪਿਤਾ ਦੇ ਪਰਮੇਸ਼ਵਰ ਨੇ ਤੁਹਾਨੂੰ ਤੁਹਾਡੇ ਬੋਰੀਆਂ ਵਿੱਚ ਖਜ਼ਾਨਾ ਦਿੱਤਾ ਹੈ, ਮੈਨੂੰ ਤੁਹਾਡੀ ਚਾਂਦੀ ਮਿਲੀ ਹੈ।” ਤਦ ਉਹ ਸ਼ਿਮਓਨ ਨੂੰ ਬਾਹਰ ਉਹਨਾਂ ਕੋਲ ਲੈ ਆਇਆ।

24ਮੁਖ਼ਤਿਆਰ ਉਹਨਾਂ ਆਦਮੀਆਂ ਨੂੰ ਯੋਸੇਫ਼ ਦੇ ਘਰ ਲੈ ਗਿਆ, ਉਹਨਾਂ ਨੂੰ ਉਹਨਾਂ ਦੇ ਪੈਰ ਧੋਣ ਲਈ ਪਾਣੀ ਦਿੱਤਾ ਅਤੇ ਉਹਨਾਂ ਦੇ ਗਧਿਆਂ ਲਈ ਚਾਰਾ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.