22ਅਸੀਂ ਭੋਜਨ ਖਰੀਦਣ ਲਈ ਆਪਣੇ ਨਾਲ ਵਾਧੂ ਚਾਂਦੀ ਵੀ ਲਿਆਏ ਹਾਂ। ਅਸੀਂ ਨਹੀਂ ਜਾਣਦੇ ਕਿ ਸਾਡੀ ਚਾਂਦੀ ਸਾਡੀਆਂ ਬੋਰੀਆਂ ਵਿੱਚ ਕਿਸ ਨੇ ਪਾਈ ਹੈ।”
23ਉਸ ਨੇ ਕਿਹਾ, “ਸਭ ਠੀਕ ਹੈ, ਡਰੋ ਨਾ। ਤੁਹਾਡੇ ਪਿਤਾ ਦੇ ਪਰਮੇਸ਼ਵਰ ਨੇ ਤੁਹਾਨੂੰ ਤੁਹਾਡੇ ਬੋਰੀਆਂ ਵਿੱਚ ਖਜ਼ਾਨਾ ਦਿੱਤਾ ਹੈ, ਮੈਨੂੰ ਤੁਹਾਡੀ ਚਾਂਦੀ ਮਿਲੀ ਹੈ।” ਤਦ ਉਹ ਸ਼ਿਮਓਨ ਨੂੰ ਬਾਹਰ ਉਹਨਾਂ ਕੋਲ ਲੈ ਆਇਆ।
24ਮੁਖ਼ਤਿਆਰ ਉਹਨਾਂ ਆਦਮੀਆਂ ਨੂੰ ਯੋਸੇਫ਼ ਦੇ ਘਰ ਲੈ ਗਿਆ, ਉਹਨਾਂ ਨੂੰ ਉਹਨਾਂ ਦੇ ਪੈਰ ਧੋਣ ਲਈ ਪਾਣੀ ਦਿੱਤਾ ਅਤੇ ਉਹਨਾਂ ਦੇ ਗਧਿਆਂ ਲਈ ਚਾਰਾ ਦਿੱਤਾ।
25ਉਹਨਾਂ ਨੇ ਦੁਪਹਿਰ ਵੇਲੇ ਯੋਸੇਫ਼ ਦੇ ਆਉਣ ਲਈ ਆਪਣੇ ਤੋਹਫ਼ੇ ਤਿਆਰ ਕੀਤੇ ਕਿਉਂਕਿ ਉਹਨਾਂ ਨੇ ਸੁਣਿਆ ਸੀ ਕਿ ਉਹਨਾਂ ਨੇ ਉੱਥੇ ਖਾਣਾ ਹੈ।
26ਜਦੋਂ ਯੋਸੇਫ਼ ਘਰ ਆਇਆ, ਤਾਂ ਉਹਨਾਂ ਨੇ ਜੋ ਸੁਗਾਤਾਂ ਘਰ ਵਿੱਚ ਲਿਆਂਦੀਆਂ ਸਨ, ਉਸ ਨੂੰ ਭੇਟ ਕੀਤੀਆਂ ਅਤੇ ਉਸ ਦੇ ਅੱਗੇ ਜ਼ਮੀਨ ਉੱਤੇ ਝੁਕ ਗਏ।