ਉਤਪਤ 43

ਉਹਨਾਂ ਨੇ ਦੁਪਹਿਰ ਵੇਲੇ ਯੋਸੇਫ਼ ਦੇ ਆਉਣ ਲਈ ਆਪਣੇ ਤੋਹਫ਼ੇ ਤਿਆਰ ਕੀਤੇ ਕਿਉਂਕਿ ਉਹਨਾਂ ਨੇ ਸੁਣਿਆ ਸੀ ਕਿ ਉਹਨਾਂ ਨੇ ਉੱਥੇ ਖਾਣਾ ਹੈ।

Genesis 43:25 (UKJV) And they made ready the present against Joseph came at noon: for they heard that they should eat bread there.

23ਉਸ ਨੇ ਕਿਹਾ, “ਸਭ ਠੀਕ ਹੈ, ਡਰੋ ਨਾ। ਤੁਹਾਡੇ ਪਿਤਾ ਦੇ ਪਰਮੇਸ਼ਵਰ ਨੇ ਤੁਹਾਨੂੰ ਤੁਹਾਡੇ ਬੋਰੀਆਂ ਵਿੱਚ ਖਜ਼ਾਨਾ ਦਿੱਤਾ ਹੈ, ਮੈਨੂੰ ਤੁਹਾਡੀ ਚਾਂਦੀ ਮਿਲੀ ਹੈ।” ਤਦ ਉਹ ਸ਼ਿਮਓਨ ਨੂੰ ਬਾਹਰ ਉਹਨਾਂ ਕੋਲ ਲੈ ਆਇਆ।

24ਮੁਖ਼ਤਿਆਰ ਉਹਨਾਂ ਆਦਮੀਆਂ ਨੂੰ ਯੋਸੇਫ਼ ਦੇ ਘਰ ਲੈ ਗਿਆ, ਉਹਨਾਂ ਨੂੰ ਉਹਨਾਂ ਦੇ ਪੈਰ ਧੋਣ ਲਈ ਪਾਣੀ ਦਿੱਤਾ ਅਤੇ ਉਹਨਾਂ ਦੇ ਗਧਿਆਂ ਲਈ ਚਾਰਾ ਦਿੱਤਾ।

25ਉਹਨਾਂ ਨੇ ਦੁਪਹਿਰ ਵੇਲੇ ਯੋਸੇਫ਼ ਦੇ ਆਉਣ ਲਈ ਆਪਣੇ ਤੋਹਫ਼ੇ ਤਿਆਰ ਕੀਤੇ ਕਿਉਂਕਿ ਉਹਨਾਂ ਨੇ ਸੁਣਿਆ ਸੀ ਕਿ ਉਹਨਾਂ ਨੇ ਉੱਥੇ ਖਾਣਾ ਹੈ।

26ਜਦੋਂ ਯੋਸੇਫ਼ ਘਰ ਆਇਆ, ਤਾਂ ਉਹਨਾਂ ਨੇ ਜੋ ਸੁਗਾਤਾਂ ਘਰ ਵਿੱਚ ਲਿਆਂਦੀਆਂ ਸਨ, ਉਸ ਨੂੰ ਭੇਟ ਕੀਤੀਆਂ ਅਤੇ ਉਸ ਦੇ ਅੱਗੇ ਜ਼ਮੀਨ ਉੱਤੇ ਝੁਕ ਗਏ।

27ਉਸ ਨੇ ਉਹਨਾਂ ਨੂੰ ਸੁੱਖ-ਸਾਂਦ ਪੁੱਛਿਆ ਅਤੇ ਫਿਰ ਉਸ ਨੇ ਕਿਹਾ, “ਤੁਹਾਡਾ ਬਜ਼ੁਰਗ ਪਿਤਾ ਕਿਵੇਂ ਹੈ, ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ? ਕੀ ਉਹ ਅਜੇ ਵੀ ਜੀਉਂਦਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.