ਉਤਪਤ 43

ਉਸ ਨੇ ਉਹਨਾਂ ਨੂੰ ਸੁੱਖ-ਸਾਂਦ ਪੁੱਛਿਆ ਅਤੇ ਫਿਰ ਉਸ ਨੇ ਕਿਹਾ, “ਤੁਹਾਡਾ ਬਜ਼ੁਰਗ ਪਿਤਾ ਕਿਵੇਂ ਹੈ, ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ? ਕੀ ਉਹ ਅਜੇ ਵੀ ਜੀਉਂਦਾ ਹੈ?”

Genesis 43:27 (UKJV) And he asked them of their welfare, and said, Is your father well, the old man of whom all of you spoke? Is he yet alive?

25ਉਹਨਾਂ ਨੇ ਦੁਪਹਿਰ ਵੇਲੇ ਯੋਸੇਫ਼ ਦੇ ਆਉਣ ਲਈ ਆਪਣੇ ਤੋਹਫ਼ੇ ਤਿਆਰ ਕੀਤੇ ਕਿਉਂਕਿ ਉਹਨਾਂ ਨੇ ਸੁਣਿਆ ਸੀ ਕਿ ਉਹਨਾਂ ਨੇ ਉੱਥੇ ਖਾਣਾ ਹੈ।

26ਜਦੋਂ ਯੋਸੇਫ਼ ਘਰ ਆਇਆ, ਤਾਂ ਉਹਨਾਂ ਨੇ ਜੋ ਸੁਗਾਤਾਂ ਘਰ ਵਿੱਚ ਲਿਆਂਦੀਆਂ ਸਨ, ਉਸ ਨੂੰ ਭੇਟ ਕੀਤੀਆਂ ਅਤੇ ਉਸ ਦੇ ਅੱਗੇ ਜ਼ਮੀਨ ਉੱਤੇ ਝੁਕ ਗਏ।

27ਉਸ ਨੇ ਉਹਨਾਂ ਨੂੰ ਸੁੱਖ-ਸਾਂਦ ਪੁੱਛਿਆ ਅਤੇ ਫਿਰ ਉਸ ਨੇ ਕਿਹਾ, “ਤੁਹਾਡਾ ਬਜ਼ੁਰਗ ਪਿਤਾ ਕਿਵੇਂ ਹੈ, ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ? ਕੀ ਉਹ ਅਜੇ ਵੀ ਜੀਉਂਦਾ ਹੈ?”

28ਉਹਨਾਂ ਨੇ ਉੱਤਰ ਦਿੱਤਾ, ਤੁਹਾਡਾ ਦਾਸ ਸਾਡਾ ਪਿਤਾ ਅਜੇ ਜੀਉਂਦਾ ਅਤੇ ਚੰਗਾ ਹੈ ਅਤੇ ਉਹਨਾਂ ਨੇ ਉਸ ਦੇ ਅੱਗੇ ਮੱਥਾ ਟੇਕਿਆ।

29ਜਦੋਂ ਉਸ ਨੇ ਆਪਣੇ ਭਰਾ ਬਿਨਯਾਮੀਨ ਨੂੰ ਆਪਣੀ ਮਾਂ ਦੇ ਪੁੱਤਰ ਨੂੰ ਵੇਖਿਆ, ਉਸ ਨੇ ਪੁੱਛਿਆ, “ਕੀ ਇਹ ਤੁਹਾਡਾ ਸਭ ਤੋਂ ਛੋਟਾ ਭਰਾ ਹੈ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ?” ਅਤੇ ਉਸ ਨੇ ਕਿਹਾ, “ਮੇਰੇ ਪੁੱਤਰ, ਪਰਮੇਸ਼ਵਰ ਤੇਰੇ ਉੱਤੇ ਮਿਹਰ ਕਰੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.