ਉਤਪਤ 43

ਜਦੋਂ ਉਸ ਨੇ ਆਪਣੇ ਭਰਾ ਬਿਨਯਾਮੀਨ ਨੂੰ ਆਪਣੀ ਮਾਂ ਦੇ ਪੁੱਤਰ ਨੂੰ ਵੇਖਿਆ, ਉਸ ਨੇ ਪੁੱਛਿਆ, “ਕੀ ਇਹ ਤੁਹਾਡਾ ਸਭ ਤੋਂ ਛੋਟਾ ਭਰਾ ਹੈ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ?” ਅਤੇ ਉਸ ਨੇ ਕਿਹਾ, “ਮੇਰੇ ਪੁੱਤਰ, ਪਰਮੇਸ਼ਵਰ ਤੇਰੇ ਉੱਤੇ ਮਿਹਰ ਕਰੇ।”

Genesis 43:29 (UKJV) And he lifted up his eyes, and saw his brother Benjamin, his mother's son, and said, Is this your younger brother, of whom all of you spoke unto me? And he said, God be gracious unto you, my son.

27ਉਸ ਨੇ ਉਹਨਾਂ ਨੂੰ ਸੁੱਖ-ਸਾਂਦ ਪੁੱਛਿਆ ਅਤੇ ਫਿਰ ਉਸ ਨੇ ਕਿਹਾ, “ਤੁਹਾਡਾ ਬਜ਼ੁਰਗ ਪਿਤਾ ਕਿਵੇਂ ਹੈ, ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ? ਕੀ ਉਹ ਅਜੇ ਵੀ ਜੀਉਂਦਾ ਹੈ?”

28ਉਹਨਾਂ ਨੇ ਉੱਤਰ ਦਿੱਤਾ, ਤੁਹਾਡਾ ਦਾਸ ਸਾਡਾ ਪਿਤਾ ਅਜੇ ਜੀਉਂਦਾ ਅਤੇ ਚੰਗਾ ਹੈ ਅਤੇ ਉਹਨਾਂ ਨੇ ਉਸ ਦੇ ਅੱਗੇ ਮੱਥਾ ਟੇਕਿਆ।

29ਜਦੋਂ ਉਸ ਨੇ ਆਪਣੇ ਭਰਾ ਬਿਨਯਾਮੀਨ ਨੂੰ ਆਪਣੀ ਮਾਂ ਦੇ ਪੁੱਤਰ ਨੂੰ ਵੇਖਿਆ, ਉਸ ਨੇ ਪੁੱਛਿਆ, “ਕੀ ਇਹ ਤੁਹਾਡਾ ਸਭ ਤੋਂ ਛੋਟਾ ਭਰਾ ਹੈ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ?” ਅਤੇ ਉਸ ਨੇ ਕਿਹਾ, “ਮੇਰੇ ਪੁੱਤਰ, ਪਰਮੇਸ਼ਵਰ ਤੇਰੇ ਉੱਤੇ ਮਿਹਰ ਕਰੇ।”

30ਆਪਣੇ ਭਰਾ ਨੂੰ ਵੇਖ ਕੇ ਯੋਸੇਫ਼ ਬਹੁਤ ਦੁਖੀ ਹੋਇਆ ਅਤੇ ਛੇਤੀ ਨਾਲ ਬਾਹਰ ਨਿੱਕਲਿਆ ਅਤੇ ਰੋਣ ਲਈ ਥਾਂ ਭਾਲਣ ਲੱਗਾ। ਉਹ ਆਪਣੇ ਨਿੱਜੀ ਕਮਰੇ ਵਿੱਚ ਗਿਆ ਅਤੇ ਉੱਥੇ ਰੋਇਆ।

31ਉਹ ਆਪਣਾ ਮੂੰਹ ਧੋ ਕੇ ਬਾਹਰ ਆਇਆ ਅਤੇ ਆਪਣੇ ਆਪ ਨੂੰ ਕਾਬੂ ਵਿੱਚ ਰੱਖ ਕੇ ਬੋਲਿਆ, ਭੋਜਨ ਪਰੋਸੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.