ਉਤਪਤ 43

ਉਹ ਆਪਣਾ ਮੂੰਹ ਧੋ ਕੇ ਬਾਹਰ ਆਇਆ ਅਤੇ ਆਪਣੇ ਆਪ ਨੂੰ ਕਾਬੂ ਵਿੱਚ ਰੱਖ ਕੇ ਬੋਲਿਆ, ਭੋਜਨ ਪਰੋਸੋ।

Genesis 43:31 (UKJV) And he washed his face, and went out, and refrained himself, and said, Set on bread.

29ਜਦੋਂ ਉਸ ਨੇ ਆਪਣੇ ਭਰਾ ਬਿਨਯਾਮੀਨ ਨੂੰ ਆਪਣੀ ਮਾਂ ਦੇ ਪੁੱਤਰ ਨੂੰ ਵੇਖਿਆ, ਉਸ ਨੇ ਪੁੱਛਿਆ, “ਕੀ ਇਹ ਤੁਹਾਡਾ ਸਭ ਤੋਂ ਛੋਟਾ ਭਰਾ ਹੈ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ?” ਅਤੇ ਉਸ ਨੇ ਕਿਹਾ, “ਮੇਰੇ ਪੁੱਤਰ, ਪਰਮੇਸ਼ਵਰ ਤੇਰੇ ਉੱਤੇ ਮਿਹਰ ਕਰੇ।”

30ਆਪਣੇ ਭਰਾ ਨੂੰ ਵੇਖ ਕੇ ਯੋਸੇਫ਼ ਬਹੁਤ ਦੁਖੀ ਹੋਇਆ ਅਤੇ ਛੇਤੀ ਨਾਲ ਬਾਹਰ ਨਿੱਕਲਿਆ ਅਤੇ ਰੋਣ ਲਈ ਥਾਂ ਭਾਲਣ ਲੱਗਾ। ਉਹ ਆਪਣੇ ਨਿੱਜੀ ਕਮਰੇ ਵਿੱਚ ਗਿਆ ਅਤੇ ਉੱਥੇ ਰੋਇਆ।

31ਉਹ ਆਪਣਾ ਮੂੰਹ ਧੋ ਕੇ ਬਾਹਰ ਆਇਆ ਅਤੇ ਆਪਣੇ ਆਪ ਨੂੰ ਕਾਬੂ ਵਿੱਚ ਰੱਖ ਕੇ ਬੋਲਿਆ, ਭੋਜਨ ਪਰੋਸੋ।

32ਤਾਂ ਉਹਨਾਂ ਨੇ ਯੋਸੇਫ਼ ਦੇ ਲਈ ਵੱਖਰੀ ਅਤੇ ਉਨ੍ਹਾਂ ਲਈ ਵੱਖਰੀ ਅਤੇ ਮਿਸਰੀਆਂ ਲਈ ਜਿਹੜੇ ਉਸ ਦੇ ਨਾਲ ਖਾਂਦੇ ਸਨ ਇਸ ਲਈ ਵੱਖਰੀ ਰੋਟੀ ਰੱਖੀ ਕਿਉਂ ਜੋ ਮਿਸਰੀ ਇਬਰਾਨੀਆਂ ਦੇ ਨਾਲ ਰੋਟੀ ਨਹੀਂ ਖਾ ਸਕਦੇ ਸਨ ਕਿਉਂ ਜੋ ਇਹ ਮਿਸਰੀਆਂ ਲਈ ਤੁੱਛ ਸੀ।

33ਉਹ ਮਨੁੱਖ ਉਸ ਦੇ ਸਾਹਮਣੇ ਆਪਣੀ ਉਮਰ ਦੇ ਕ੍ਰਮ ਅਨੁਸਾਰ, ਜੇਠੇ ਤੋਂ ਲੈ ਕੇ ਸਭ ਤੋਂ ਛੋਟੇ ਤੱਕ ਬਿਰਾਜਮਾਨ ਸਨ ਅਤੇ ਉਹਨਾਂ ਨੇ ਹੈਰਾਨੀ ਨਾਲ ਇੱਕ-ਦੂਜੇ ਵੱਲ ਦੇਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.