ਉਤਪਤ 44

ਫੇਰ ਮੇਰਾ ਚਾਂਦੀ ਦਾ ਪਿਆਲਾ ਸਭ ਤੋਂ ਛੋਟੇ ਭਰਾ ਦੀ ਬੋਰੀ ਦੇ ਮੂੰਹ ਉੱਤੇ ਉਸ ਦੇ ਅੰਨ ਖਰੀਦਣ ਦੀ ਚਾਂਦੀ ਸਮੇਤ ਰੱਖ ਦੇਣਾ।” ਅਤੇ ਉਸਨੇ ਯੋਸੇਫ਼ ਦੇ ਕਹੇ ਅਨੁਸਾਰ ਕੀਤਾ।

Genesis 44:2 (UKJV) And put my cup, the silver cup, in the sack's mouth of the youngest, and his corn money. And he did according to the word that Joseph had spoken.

1ਹੁਣ ਯੋਸੇਫ਼ ਨੇ ਆਪਣੇ ਘਰ ਦੇ ਮੁਖ਼ਤਿਆਰ ਨੂੰ ਇਹ ਹਿਦਾਇਤ ਦਿੱਤੀ, “ਇਨ੍ਹਾਂ ਮਨੁੱਖਾਂ ਦੀਆਂ ਬੋਰੀਆਂ ਵਿੱਚ ਜਿੰਨਾ ਭੋਜਨ ਉਹ ਚੁੱਕ ਸਕਦੇ ਹਨ ਭਰੋ ਅਤੇ ਹਰੇਕ ਆਦਮੀ ਦੀ ਚਾਂਦੀ ਉਸ ਦੀ ਬੋਰੀ ਦੇ ਮੂੰਹ ਵਿੱਚ ਪਾਓ।

2ਫੇਰ ਮੇਰਾ ਚਾਂਦੀ ਦਾ ਪਿਆਲਾ ਸਭ ਤੋਂ ਛੋਟੇ ਭਰਾ ਦੀ ਬੋਰੀ ਦੇ ਮੂੰਹ ਉੱਤੇ ਉਸ ਦੇ ਅੰਨ ਖਰੀਦਣ ਦੀ ਚਾਂਦੀ ਸਮੇਤ ਰੱਖ ਦੇਣਾ।” ਅਤੇ ਉਸਨੇ ਯੋਸੇਫ਼ ਦੇ ਕਹੇ ਅਨੁਸਾਰ ਕੀਤਾ।

3ਜਦੋਂ ਸਵੇਰ ਹੋਈ ਤਾਂ ਮਨੁੱਖਾਂ ਨੂੰ ਆਪਣੇ ਗਧਿਆਂ ਸਮੇਤ ਰਾਹ ਵਿੱਚ ਭੇਜਿਆ ਗਿਆ।

4ਉਹ ਸ਼ਹਿਰ ਤੋਂ ਬਹੁਤੇ ਦੂਰ ਨਹੀਂ ਗਏ ਸਨ ਕਿ ਯੋਸੇਫ਼ ਨੇ ਆਪਣੇ ਮੁਖ਼ਤਿਆਰ ਨੂੰ ਕਿਹਾ, “ਉਹਨਾਂ ਮਨੁੱਖਾਂ ਦੇ ਪਿੱਛੇ ਤੁਰੋ ਅਤੇ ਜਦੋਂ ਤੁਸੀਂ ਉਹਨਾਂ ਨੂੰ ਫੜੋ ਤਾਂ ਉਹਨਾਂ ਨੂੰ ਆਖੋ, ‘ਤੁਸੀਂ ਭਲਿਆਈ ਦਾ ਬਦਲਾ ਬੁਰਾਈ ਨਾਲ ਕਿਉਂ ਲਿਆ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.